ਪੱਤਰਕਾਰ ਹਰਪਾਲ ਸਿੰਘ ਰਹਿਪਾ ਦੇ ਅਕਾਲ ਚਲਾਣੇ ‘ਤੇ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

0

ਰੋਮ, ਵਿਰੋਨਾਂ (ਇਟਲੀ) / ਵਿੱਕੀ ਬਟਾਲਾ
ਪੱਤਰਕਾਰੀ ਦੇ ਖੇਤਰ ‘ਚ ਵਿਲੱਖਣ ਪੈੜ੍ਹਾਂ ਪਾਉਣ ਵਾਲੇ, ਮੁਕੰਦਪੁਰ (ਨਵਾਂ ਸਂਹਿਰ) ਤੋਂ ਸੀਨੀਅਰ ਪੱਤਰਕਾਰ ਹਰਪਾਲ ਸਿੰਘ ਰਹਿਪਾ ਦੇ ਬੇਵਖਤੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਦੇ ਅਹੁਦੇਦਾਰਾਂ ਨੇ ਕਿਹਾ ਕਿ ਸ.ਹਰਪਾਲ ਸਿੰਘ ਰਹਿਪਾ ਦੀ ਬੇਵਖਤੀ ਮੌਤ ਨੇ ਸਭ ਨੂੰ ਹਲੂਣ ਕੇ ਰੱਖ ਦਿੱਤਾ ਹੈ ਹਰਪਾਲ ਸਿੰਘ ਰਹਿਪਾ ਪਿਛਲੇ ਲੰਮੇ ਸਮੇ ਤੋਂ ਜਿਥੇ ਪੱਤਰਕਾਰੀ ਰਾਹੀ ਆਪਣੀਆਂ ਸੇਵਾਵਾਂ ਂਿਨਭਾਅ ਰਿਹਾ ਸੀ, ਉਸ ਨੇ ਇਲਾਕੇ ਦੀਆਂ ਹਰ ਸਭਿਆਚਾਰਕ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸਰਗਰਮੀਆਂ ਨੂੰ ਪਹਿਲ ਦੇ ਅਧਾਰ ਤੇ ਉਭਾਰ ਕੇ ਲੋਕਾਂ ਦੇ ਸਨਮੁੱਖ ਕੀਤਾ।ਲੋਕਾਂ ਨੂੰ ਆ ਰਹੀਆਂ ਦੁਰਪੇਸ਼ ਸਮੱਸਿਆਵਾਂ ਨੂੰ ਸਮੇ-ਸਮੇ ਆਪਣੀ ਕਲਮ ਰਾਹੀ ਮੀਡੀਆਂ ਦੇ ਜਰੀਏ ਸਰਕਾਰ ਨੂੰ ਜਾਣੂ ਕਰਵਾਉਦੇ ਰਹੇ। ਪੱਤਰਕਾਰੀ ਦੇ ਨਾਲ -ਨਾਲ ਉਹ ਸਭਿਆਚਾਰਕ ਖੇਤਰ ਚ ਉਨ੍ਹਾਂ ਅਹਿਮ ਯੋਗਦਾਨ ਪਾਇਆ। ਉਹ ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਮੁਕੰਦਪੁਰ ਦੇ ਲਗਭਗ 10 ਜਨਰਲ ਸਕੱਤਰ ਦੇ ਅਹੁਦੇ ਤੇ ਰਹੇ ਜਿਸ ਦੌਰਾਨ ਉਨ੍ਹਾਂ ਸਭਿਆਚਾਰਕ ਮੇਲੇ ਦੇ ਨਾਲ-ਨਾਲ ਹੋਰ ਸਮਾਜ ਭਲਾਈ ਦੇ ਕੰਮ ਵੀ ਕਰਦੇ ਰਹੇ। ਜਿਥੇ ਉਨ੍ਹਾਂ ਨੂੰ ਦੇਸ਼-ਵਿਦੇਸ਼ ‘ਚ ਸਾਹਿਤਕ, ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ ਅਨੇਕਾਂ ਮਾਨ ਸਨਮਾਨ ਮਿਲੇ, ਉਥੇ ਉਨ੍ਹਾਂ ਨੂੰ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋ ਵੀ 2013 ਵਿਚ ਸਭਿਆਚਾਰਕ ਮੇਲੇ ਦੌਰਾਨ ਵੀ ਵਿਸੇਤੌਰ ਤੇ ਸਨਮਾਨਿਤ ਕੀਤਾ ਗਿਆ ਸੀ। 25 ਜਨਵਰੀ ਦੀ ਕਲਿਹਣੀ ਸ਼ਾਮ ਨੇ ਪੱਤਰਕਾਰੀ ਦਾ ਅਨਮੋਲ ਹੀਰਾ ਸਾਥੋ ਸਦਾ ਲਈ ਖੋਹ ਲਿਆਂ, ਜਿਥੇ ਉਨਾਂ੍ਹ ਦੇ ਅਕਾਲ ਚਲਾਣੇ ਤੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਪੱਤਰਕਾਰਤਾ ਦੇ ਖੇਤਰ ਵਿਚ ਵੀ ਉਨ੍ਹਾਂ ਦੀ ਕਮੀ ਹਮੇਸ਼ਾਂ ਰੜਕਦੀ ਰਹੇਗੀ। ਇਸ ਮੌਕੇ ਤੇ ਸਰਬਜੀਤ ਸਿੰਘ ਜਗਤਪੁਰ,ਚੇਅਰਮੈਨ ਸ ਹਰਿੰਦਰ ਸਿੰਘ ਗਿੱਲ, ਸ ਗੁਰਿੰਦਰ ਸਿੰਘ ਚੈੜੀਆਂ,ਸ ਹਰਦੀਪ ਸਿੰਘ ਕੰਗ, ਜਗਦੀਸ਼ ਕੁਮਾਰ ਜਗਤਪੁਰ,ਜੱਸੀ ਧਨੌਲਾ, ਗਾਇਕ ਹੈਪੀ ਲੈਰਾ,ਗੀਤਕਾਰ ਪਾਲੀ ਬੱਲੋਮਾਜਰਾ ਸਵਿਟਜਰਲੈਂਡ,ਗਾਇਕ ਹਰਪ੍ਰੀਤ ਰੰਧਾਵਾ,ਸ ਪੰਮਾ ਲਧਾਣਾ, ਸੰਨੀ ਘੋਤੜਾ,ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Share.

About Author

Leave A Reply