ਪਿੰਡ ਦੁਗਰੀ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ

0

ਲੁਧਿਆਣਾ / ਸਰਬਜੀਤ ਸਿੰਘ ਪਨੇਸਰ
ਪਿੰਡ ਦੁੱਗਰੀ ਵਿਖੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਕੀਰਤਨ ਜੱਥਿਆਂ ਵੱਲੋਂ ਗੁਰੂ ਕੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਪਿੰਡ ਦੁੱਗਰੀ ਤੋਂ ਹੁੰਦਾ ਹੋਇਆ ਨਿਰਮਲ ਨਗਰ, ਪ੍ਰੀਤ ਨਗਰ, ਹਿੰਮਤ ਸਿੰਘ ਨਗਰ, ਧਾਂਦਰਾ ਰੋਡ ਅਤੇ ਫੇਸ ਇੱਕ ਵਿੱਚ ਹੁੰਦਾ ਹੋਇਆ ਪਿੰਡ ਦੁੱਗਰੀ ਭਗਤ ਰਵਿਦਾਸ ਸਥਾਨ ਤੇ ਸਮਾਪਤੀ ਕੀਤੀ ਗਈ। ਰਸਤੇ ਵਿੱਚ  ਸੰਗਤਾਂ ਨੇ  ਅਤੇ ਪਾਣੀ ਨਾਲ ਸੜਕਾਂ ਤੇ ਗਲੀਆਂ ਦੀ ਸਫਾਈ ਕਰਕੇ ਸੇਵਾ ਕੀਤੀ ਤੇ ਇਲਾਕਾ ਨਿਵਾਸੀਆ ਨੇ ਚਾਹ ਪਕੋੜਿਆਂ ਦਾ ਲੰਗਰ ਲਾ ਕੇ ਅਸ਼ੀਰਵਾਦ ਲਿਆ। ਇਸ ਮੌਕੇ ਤੇਜਪਾਲ ਸਿੰਘ, ਮੁਖਤਿਆਰ ਸਿੰਘ, ਸੀਤਲ ਸਿੰਘ, ਸੁਭਾਸ਼ ਸਿੰਘ, ਦੁਰਗਾ ਦਾਸ ਅਤੇ ਹੋਰ ਵੀ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੇਵਾ ਕੀਤੀ।

Share.

About Author

Leave A Reply