ਤੇਲ ਉਤਪਾਦਨ ਵਿੱਚ ਸਾਊਦੀ ਅਰਬ ਨੂੰ ਪਿੱਛੇ ਛੱਡੇਗਾ ਅਮਰੀਕਾ

0


ਨਵੀਂ ਦਿੱਲੀ (ਆਵਾਜ਼ ਬਿਊਰੋ)-ਅਮਰੀਕਾ ਇਸ  ਸਾਲ ਸਾਊਦੀ ਅਰਬ ਨੂੰ ਪਿੱਛੇ ਛੱਡ ਕੇ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਬਣ ਸਕਦਾ ਹੈ। ਅਮਰੀਕੀ ਤੇਲ ਕੰਪਨੀਆਂ ਵਿੱਚ ਤੇਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਉਤਪਾਦਨ ਵਧਾਉਣ ਦਾ ਉਤਸ਼ਾਹ ਵੱਧ ਰਿਹਾ ਹੈ। ਕੌਮਾਂਤਰੀ ਊਰਜਾ ਏਜੰਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਇਸ ਸਾਲ ਦੁਨੀਆਂ ਦਾ ਨੰਬਰ ਇੱਕ ਤੇਲ ਉਤਪਾਦਕ ਦੇਸ਼ ਬਣ ਜਾਵੇਗਾ।  ਅਮਰੀਕਾ 1975 ਤੋਂ ਤੇਲ ਦੇ ਮਾਮਲੇ ਵਿੱਚ ਗਲੋਬਲ ਲੀਡਰ ਨਹੀਂ ਰਿਹਾ ਹੈ। ਰੂਸ ਅਤੇ ਸਾਊਦੀ ਅਰਬ ਤੇਲ ਉਤਪਾਦਨ ਵਿੱਚ ਅਮਰੀਕਾ ਤੋਂ ਅੱਗੇ ਰਹੇ ਹਨ। ਹੁਣ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਤੇਲ ਉਤਪਾਦਨ ਵੱਧ ਰਿਹਾ ਹੈ, ਜਿਸ ਕਰਕੇ ਕੱਚੇ ਤੇਲ ਦੇ ਉਤਪਾਦਨ ਵਿੱਚ ਰੂਸ ਅਤੇ ਸਾਊਦੀ ਅਰਬ ਨੂੰ ਪਿੱਛੇ ਛੱਡ ਜਾਵੇਗਾ।

Share.

About Author

Leave A Reply