ਗੋਰਾਇਆ ਵਿਖੇ ਚੌਥਾ ਕਬੱਡੀ ਗੋਲਡ ਕੱਪ 24 ਫਰਵਰੀ ਨੂੰ

0

ਲੰਡਨ / ਆਵਾਜ਼ ਬਿਊਰੋ
ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਦਰਿਆ ਤੋਂ ਨੌਜਵਾਨ ਪੀੜੀ ਨੂੰ ਬਚਾਉਣ ਲਈ ਖੇਡਾਂ ਹੀ ਇਕ-ਇਕ ਰਾਹ ਹੈ, ਜਿਸ ਨਾਲ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕਦਾ ਹੈ। ਇਹ ਕਹਿਣਾ ਹੈ ਯੂਕੇ ਤੋਂ ਮਨਜੀਤ ਢੰਡਾ ਤੇ ਅਮਰਜੀਤ ਖੰਗੂੜਾ ਦਾ। ਇਸੇ ਤਰਜ ਤੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਗੋਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਿੰਡ ਢੰਡਾ ਨੇੜੇ ਗੋਰਾਇਆ ਵਿਖੇ ਚੌਥਾ ਕਬੱਡੀ ਦਾ ਮਹਾਂਕੁੰਭ (ਗੋਲਡਕੱਪ) 24 ਫਰਵਰੀ 2018 ਨੂੰ ਧੂਮ-ਧੜੱਕੇ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੌਰਥ ਇੰਡਿਆ ਕਬੱਡੀ ਫੈਡਰੇਸ਼ਨ ਦੀਆਂ ਸਾਰੀਆਂ ਟੀਮਾਂ ਹਿੱਸਾ ਲੈਣਗੀਆਂ ਤੇ ਗੋਲਡ ਕਬੱਡੀ ਕੱਪ ਦੀ ਫਸਟ ਵਿਜੇਤਾ ਟੀਮ ਨੂੰ ਪਹਿਲਾ ਇਨਾਮ 2.25 ਲੱਖ ਰੁਪਏ ਅਤੇ ਦੂਸਰੀ ਟੀਮ ਨੂੰ 1.75 ਲੱਖ ਰੁਪਏ ਨਕਦ ਰਾਸ਼ੀ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਰੇਡਰ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਤ ਕੀਤਾ ਜਾਵੇਗਾ। ਇਸੇ ਤਰ੍ਹਾਂ 4 ਹੋਰ ਨਾਮਵਰ ਖਿਡਾਰੀਆਂ ਨੂੰ 4 ਬੁਲਟ ਮੋਟਰਸਾਈਕਲਾਂ ਨਾਲ ਸਨਮਾਨਤ ਕੀਤਾ ਜਾਵੇਗਾ। ਟੂਰਨਾਮੈਂਟ ਪ੍ਰਬੰਧਕਾਂ ਅਨੁਸਾਰ ਕਬੱਡੀ ਗੋਲਡ ਕੱਪ ਦਾ ਪਹਿਲਾ ਤੇ ਦੂਸਰਾ ਨਕਦ ਇਨਾਮ ਸਵਰਗੀ ਠਾਕੁਰ ਸਿੰਘ ਨੰਬਰਦਾਰ ਅਤੇ ਸਵਰਗੀ ਦਰਬਾਰਾ ਸਿੰਘ ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕਬੱਡੀ ਗੋਲਡ ਕੱਪ ਪ੍ਰੈਜ਼ੀਡੈਂਟ ਯੂ.ਕੇ. ਕਬੱਡੀ ਫੈਡਰੇਸ਼ਨ ਰਣਜੀਤ ਸਿੰਘ ਢੰਡਾ ਦੀ ਪ੍ਰਧਾਨਗੀ ਹੇਠ ਕਰਵਾਇਆ ਜਾਵੇਗਾ।

Share.

About Author

Leave A Reply