ਕੌਮੀ ਪੱਧਰ ‘ਤੇ ਮਨਾਇਆ ‘ਆਸਟ੍ਰੇਲੀਆ ਡੇਅ’

0

ਮੈਲਬੌਰਨ / ਆਵਾਜ਼ ਬਿਊਰੋ
26 ਜਨਵਰੀ ਨੂੰ ਆਸਟ੍ਰੇਲੀਆ ਭਰ ‘ਚ ‘ਆਸਟ੍ਰੇਲੀਆ ਡੇਅ’ ਕੌਮੀ ਦਿਹਾੜੇ ਵਜੋਂ ਮਨਾਇਆ ਗਿਆ। ਇਸ ਦਿਨ ਤਕਰੀਬਨ 200 ਦੇਸ਼ਾਂ ਦੇ ਕਰੀਬ 13,000 ਲੋਕਾਂ ਨੂੰ ਆਸਟ੍ਰੇਲੀਆਈ ਨਾਗਰਿਕਤਾ ਪ੍ਰਦਾਨ ਕੀਤੀ ਗਈ ਜਿਸ ‘ਚ ਵੱਡੀ ਗਿਣਤੀ ‘ਚ ਭਾਰਤੀ ਵੀ ਸ਼ਾਮਿਲ ਹਨ। ਦੇਸ਼ ਭਰ ਵਿੱਚ ਤਕਰੀਬਨ 800 ਸਹੁੰ ਚੁੱਕ ਸਮਾਗਮਾਂ ‘ਚ ਨਵੇਂ ਬਣੇ ਨਾਗਰਿਕਾਂ ਨੂੰ ਸਹੁੰ ਚੁਕਾਈ ਗਈ ਅਤੇ ਨਾਗਰਿਕਤਾ ਦੇ ਸਰਟੀਫਿਕੇਟ ਵੰਡੇ ਗਏ। ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਆਸਟ੍ਰੇਲੀਆਈ ਰਾਜਧਾਨੀ ਕੈਨਬਰਾ ‘ਚ ਕਰਵਾਏ ਗਏ ਸਰਕਾਰੀ ਸਮਾਗਮ ‘ਚ ਸ਼ਾਮਲ ਹੋਏ। ਇਸ ਦਿਨ ਆਸਟ੍ਰੇਲੀਆ ਸਰਕਾਰ ਵਲੋਂ ਪ੍ਰਮੁੱਖ ਸ਼ਹਿਰਾਂ ‘ਚ ਸਰਕਾਰੀ ਸਮਾਗਮਾਂ ਕਰਵਾਏ ਗਏ ਅਤੇ ਪਰੇਡਾਂ ‘ਚ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਹਿੱਸਾ ਲਿਆ। ਮੈਲਬੋਰਨ ‘ਚ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਅਤੇ ਪੰਜਾਬੀ ਭਾਈਚਾਰੇ ਵਲੋਂ ਖਾਲਸਾਈ ਵਿਰਾਸਤ ਨੂੰ ਦਰਸਾਉਦੇ ਪਹਿਰਾਵੇ ਅਤੇ ਬੈਨਰਾਂ ਸਮੇਤ ਆਸਟ੍ਰੇਲੀਆਈ ਪਰੇਡ ‘ਚ ਹਿੱਸਾ ਲਿਆ। ਇਸ ਪਰੇਡ ਦੌਰਾਨ ਵੱਡੀ ਗਿਣਤੀ ‘ਚ ਪੰਜਾਬੀ ਬਜ਼ੁਰਗ, ਬੀਬੀਆਂ, ਨੌਜਵਾਨ ਅਤੇ ਬੱਚੇ ਆਸਟ੍ਰੇਲੀਆਈ ਝੰਡੇ ਫੜੀ ਨਜ਼ਰ ਆਏ ਜਿਸ ਦਾ ਸਥਾਨਕ ਲੋਕਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ।’ਆਸਟ੍ਰੇਲੀਆ ਡੇਅ’ ਨੂੰ ਨਾ ਮਨਾਉਣ ਦੇ ਇਵਜ਼ ਵਜ਼ੋਂ ਮੈਲਬੌਰਨ, ਸਿਡਨੀ, ਐਡੀਲੇਡ, ਬ੍ਰਿਸਬੇਨ, ਪਰਥ, ਹੋਬਾਰਟ ਆਦਿ ਸ਼ਹਿਰਾਂ’ਚ  ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਵਲੋਂ ਵੱਡੀ ਗਿਣਤੀ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਮੂਲਵਾਸੀਆਂ ਮੁਤਾਬਕ ਇੰਗਲੈਂਡ ਤੋਂ ਆਏ ਅੰਗਰੇਜ਼ਾਂ ਨੇ ਆਸਟ੍ਰੇਲੀਆ ਨੂੰ ਬਰਤਾਨਵੀਂ ਰਾਜ ਦਾ ਹਿੱਸਾ ਬਣਾਉਣ ਲਈ ਸਥਾਨਕ ਲੋਕਾਂ ਦੀ ਨਸ਼ਲਕੁਸ਼ੀ ਕੀਤੀ ਸੀ, ਸੋ ਇਸ ਦਿਨ ਨੂੰ ‘ਸੋਗ ਦਿਵਸ’ ਵਜ਼ੋਂ ਮਨਾਇਆ ਜਾਵੇ। ਬ੍ਰਿਸਬੇਨ ਤੋਂ ਗਰੀਨਜ਼ ਪਾਰਟੀ ਦੇ ਪੰਜਾਬੀ ਆਗੂ ਨਵਦੀਪ ਸਿੰਘ ਨੇ ਕਿਹਾ ਹੈ ਕਿ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦੇ ਸਨਮਾਨ ਅਤੇ ਹੱਕੀ ਮੰਗਾਂ ਦੀ ਪੂਰਤੀ ਲਈ ‘ਆਸਟ੍ਰੇਲੀਆ ਡੇਅ’ ਨੂੰ ਮਨਾਉਣ ਦੀ ਰਵਾਇਤ ਨੂੰ ਖਤਮ ਕਰਕੇ ਨਵੀਂ ਤਾਰੀਖ ਨਿਰਧਾਰਤ ਕਰਨੀ ਚਾਹੀਦੀ ਹੈ ।

Share.

About Author

Leave A Reply