ਕੈਨੇਡੀਅਨ ਪਾਰਲੀਮੈਂਟ ਮੈਂਬਰ ਸੁਖ ਧਾਲੀਵਾਲ ਨਾਭਾ ਪਹੁੰਚੇ

0

ਨਾਭਾ / ਰਜਿੰਦਰ ਕਪੂਰ
ਅੱਜ ਇੱਕ ਸਥਾਨਕ ਸਮਾਗਮ ਵਿੱਚ ਕੈਨੇਡਾ ਵਸਦੇ ਬ੍ਰਿਟਿਸ਼ ਕੋਲੰਬੀਆ ਰਾਜ ਦੇਸ਼ ਰੀ ਨਿਊਟਨ ਹਲਕੇ ਤੋਂ ਰਾਜ ਕਰਦੀ ਲਿਬਰਲ ਪਾਰਟੀ ਆਫ ਕੈਨੇਡਾ ਦੇ ਲਗਾਤਾਰ ਤੀਸਰੀ ਵਾਰ ਚੁਣੇ ਗਏ ਪੰਜਾਬੀ ਮੂਲ ਦੇ ਐਮ.ਪੀ. ਸ਼੍ਰੀ ਸੁਖ ਧਾਲੀਵਾਲ ਜੀ ਵਿਸ਼ੇਸ਼ ਤੌਰ ਤੇ ਪਧਾਰੇ। ਕੈਨੇਡਾ ਵਸਦੇ ਪੰਜਾਬੀ ਐਨ.ਆਰ.ਆਈ. ਭਰਾਵਾਂ ਦਾ ਕਹਿਣਾ ਹੈ ਕਿ ਸ਼੍ਰੀ ਧਾਲੀਵਾਲ ਜੀ ਪੇਸ਼ੇ ਤੋਂ ਇੰਜੀਨੀਅਰ ਹਨ ਅਤੇ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਹਨ। ਸੰਖੇਪ ਸਮਾਗਮ ਦੌਰਾਨ ਸੀਮਤ ਜਿਹੇ ਸਮੇਂ ਵਿੱਚ ਕੁਝ ਸਮਾਂ ਨਾਭਾ ਵਿਖੇ ਰੁਕਣ ਦੇ ਦੌਰਾਨ  ਉਹ ਨਾਭਾ ਪ੍ਰੈਸ ਕਲੱਬ ਨਾਭਾ ਦੇ ਪ੍ਰਧਾਨ ਸ. ਭੂਪਿੰਦਰ ਸਿੰਘ ਭੂਪਾ ਨੂੰ ਮਿਲੇ ਅਤੇ ਇਸ ਮੌਕੇ ਤੇ ਉਕਤ ਦੋਵਾਂ ਨੇ ਆਪੋ ਆਪਣੇ ਦੇਸ਼ਾ ਦੇ ਬਹੁਤ ਸਾਰੇ ਸਾਂਝੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਪੰਜਾਬੀ ਬੱਚੇ ਬੱਚੀਆਂ ਦੇ ਭਾਰਤ ਵਿੱਚੋਂ  ਮੁਢਲੀ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ ਕੈਨੇਡਾ ਵਿਖੇ ਪਹੁੰਚਣ ਬਾਰੇ ਉਨ੍ਹਾਂ ਦੱਸਿਆ ਕਿ ਕੈਨੇਡਾ ਵਿਖੇ ਸੈੱਟਲ ਹੋਣ ਵਾਸਤੇ ਹਮੇਸ਼ਾ ਪੇਸ਼ੇਵਰ ਵਿੱਦਿਆ ਨੂੰ ਪਹਿਲ ਦਿਉ। ਉਨ੍ਹਾਂ ਇਹ ਵੀ ਦੱਸਿਆ ਕਿ ਨੌਜਵਾਨ ਪੰਜਾਬੀ ਬੱਚਿਆਂ ਵਾਸਤੇ ਕੈਨੇਡਾ ਵਿੱਚ ਕੰਮ ਦੀ ਕੋਈ ਘਾਟ ਨਹੀਂ ਪਰ ਇਸ ਵਾਸਤੇ ਸੰਬੰਧਤ ਵਿੱਦਿਅਕ ਅਦਾਰੇ ਤੋਂ ਪੂਰੀ ਇਮਾਨਦਾਰੀ ਨਾਲ  ਆਪਣੀ ਪੜਾਈ ਮੁਕੰਮਲ ਕੀਤੀ ਜਾਵੇ। ਉਨ੍ਹਾਂ ਨੌਜਵਾਨ ਪੀੜੀ੍ਹ ਨੂੰ ਆਪਣੇ ਸੰਦੇਸ਼ ਵਿੱਚ ਕਿਹਾ ਕਿ ਆਪਣੀ ਵਿੱਦਿਆ ਵਲ ਧਿਆਨ ਦਿਉ ਅਤੇ ਪੂਰੀ ਤਰਾਂ ਸਮਰਪਤ ਹੋ ਜਾਉ, ਕਾਮਯਾਬੀ ਤੁਹਾਡੇ ਪੈਰ ਚੁੰਮੇਗੀ। ਉਸ ਮੌਕੇ ਕਬੱਡੀ ਪਲੇਅਰ ਜਿੰਦਰ ਭੜ੍ਹੋ, ਗਾਇਕ ਹਰਜੀਤ ਹਰਮਨ,ਗੁਰਦੀਪ ਕਲਾਰਾਂ, ਗਾਇਕ ਚਮਕੌਰ ਸਿੰਘ ਖਟੜਾ,ਲੱਕੀ ਨਾਭਾ ਅਤੇ ਗੁਰਵਿੰਦਰ ਥੂਹੀ ਆਦਿ ਹਾਜ਼ਰ ਸਨ।

Share.

About Author

Leave A Reply