ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਹਫ਼ਤਾਵਾਰੀ ਕੀਰਤਨ ਸਮਾਗਮ ਕਰਵਾਇਆ

0

ਲੁਧਿਆਣਾ / ਰਾਜ ਜੋਸ਼ੀ, ਅਸ਼ੋਕ ਪੁਰੀ
ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਭਗਤੀ ਤੇ ਸ਼ਕਤੀ ਦਾ ਸੁਮੇਲ ਸਨ । ਜਿੰਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਨਾ ਸਹਾਰਦੇ ਹੋਏ ਹੋਏ ਸ਼ਹੀਦੀ ਪ੍ਰਾਪਤ ਕੀਤੀ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਘਰ ਦੇ ਕੀਰਤਨੀਏ ਭਾਈ ਗੁਰਦੇਵ ਸਿੰਘ ਪਟਿਆਲੇ ਵਾਲਿਆ ਨੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਮਹਾਨ ਸੂਰਬੀਰ ਤੇ ਨਿਧੜਕ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਹਫ਼ਤਾਵਰੀ ਕੀਰਤਨ ਸਮਾਗਮ ਅੰਦਰ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ। ਇਸ ਦੌਰਾਨ ਭਾਈ ਗੁਰਦੇਵ ਸਿੰਘ ਪਟਿਆਲੇ ਵਾਲਿਆ ਦੇ ਕੀਰਤਨੀ ਜੱਥੇ ਨੇ ਗੁਰੂ ਸਾਹਿਬਾਂ ਵੱਲੋਂ ਉਚਰੀ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਉਥੇ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਪ੍ਰਾਪਤੀ ਇਸ ਦੇ ਸ਼ਹੀਦ ਹਨ । ਜਿਹਨਾਂ ਨੇ ਕੌਮ ਦਾ ਇਤਿਹਾਸ ਆਪਣੇ ਖੂਨੀ ਦੀ ਸਿਆਹੀ ਲਾ ਕੇ ਖੰਡੇ ਦੀ ਧਾਰ ਨਾਲ ਲਿਖਿਆ, ਖਾਸ ਕਰਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੇ ਇੱਕ ਨਿਵੇਕਲੀ ਮਿਸਲਾ ਪੈਦਾ ਕੀਤੀ । ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਤੋਂ ਸੇਧ ਲੈ ਕੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ । ਸਮਾਗਮ ਦੀ ਸਮਾਪਤੀ ਮੌਕੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੈਬਰਾਂ ਨੇ ਸਾਂਝੇ ਰੂਪ ਵਿੱਚ ਕੀਰਤਨੀ ਜੱਥੇ ਦੇ ਮੈਬਰਾਂ ਨੂੰ ਸਿਰਪਾਓ ਬਖਸ਼ਿਸ ਕਰਕੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਹਫ਼ਤਾਵਰੀ ਕੀਰਤਨ ਸਮਾਗਮ ਦੀ ਲੜੀ ਸੰਗਤਾਂ ਦੇ ਲਈ ਪ੍ਰੇਣਾ ਦਾ ਸਰੋਤ ਬਣ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਅਗਲੇ ਹਫ਼ਤਾਵਾਰੀ ਸਮਾਗਮ ਵਿੱਚ ਬੀਬੀ ਸੁਮਨ ਕੌਰ ਜੀ ਦਾ ਕੀਰਤਨੀ ਜੱਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕਰੇਗਾ । ਇਸ ਸਮੇਂ ਕੀਰਤਨ ਸਮਾਗਮ ਅੰਦਰ ਸ. ਇੰਦਰਜੀਤ ਸਿੰਘ ਮੱਕੜ, ਕਰਨੈਲ ਸਿੰਘ ਬੇਦੀ, ਸ. ਜਤਿੰਦਰਪਾਲ ਸਿੰਘ, ਸਲੂਜਾ, ਪ੍ਰਿਤਪਾਲ ਸਿੰਘ, ਏ ਪੀ ਸਿੰਘ ਅਰੋੜਾ,  ਬਲਬੀਰ ਸਿੰਘ ਭਾਟੀਆ, ਸ. ਕਿਰਪਾਲ ਸਿੰਘ ਚੌਹਾਨ, ਗੁਰਬਚਨ ਸਿੰਘ, ਮਨਜੀਤ ਸਿੰਘ ਟੋਨੀ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਿਕਰਮਜੀਤ ਸਿੰਘ, ਸਹਿਜ ਮੱਕੜ, ਨਵਜੋਤ ਸਿੰਘ, ਬਾਦਸ਼ਾਹਦੀਪ ਸਿੰਘ, ਮਨਮੋਹਨ ਸਿੰਘ ਵਾਲੀਆ, ਗੁਰਬਚਨ ਸਿੰਘ, ਸੁਰਿੰਦਰ ਸਿੰਘ ਸਚਦੇਵਾ, ਅਜੀਤ ਸਿੰਘ ਆੜਤੀ, ਗੁਰਵਿੰਦਰ ਸਿੰਘ, ਕਰਨਦੀਪ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ ਨਨਕਾਣਾ ਸਾਹਿਬ, ਜਗਜੀਤ ਸਿੰਘ ਆਹੂਜਾ, ਮਹਿੰਦਰ ਸਿੰਘ ਡੰਗ, ਜਗਦੇਵ ਸਿੰਘ ਕਲਸੀ, ਅੱਤਰ ਸਿੰਘ ਮੱਕੜ, ਅਵਤਾਰ ਸਿੰਘ ਬੀ.ਕੇ, ਤਰਨਦੀਪ ਸਿੰਘ, ਪਿਆਰਾ ਸਿੰਘ ਤੇ ਸਿਮਰਨ ਵਿਸ਼ੇਸ ਤੌਰ ਤੇ ਹਾਜ਼ਰ ਸਨ।

Share.

About Author

Leave A Reply