ਆਪਣੀ ਹੀ ਬੇਟੀ ਨਾਲ ਗਲਤ ਵਿਵਹਾਰ ਨੂੰ ਲੈ ਕੇ ਫਿਰ ਵਿਵਾਦਾਂ ਵਿੱਚ ਘਿਰੇ ਟਰੰਪ

0


*ਪੂਰੇ ਅਮਰੀਕਾ ਦੀਆਂ ਔਰਤਾਂ ਵੱਲੋਂ ਟਰੰਪ ਵਿਰੁੱਧ ਰੋਸ ਪ੍ਰਦਰਸ਼ਨ
ਵਾਸ਼ਿੰਗਟਨ (ਆਵਾਜ਼ ਬਿਊਰੋ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਪਾਸੇ ਇੱਕ ਪੋਰਨ ਸਟਾਰ ਨਾਲ ਸਬੰਧਾਂ ਨੂੰ ਲੈ ਕੇ ਅਲੋਚਨਾ ਵਿੱਚ ਘਿਰੇ ਹੋਏ ਹਨ, ਦੂਸਰੇ ਪਾਸੇ ਉਨ੍ਹਾਂ ਵੱਲੋਂ ਆਪਣੀ ਹੀ ਬੇਟੀ ਏਵਾਂਕਾ ਨੂੰ ਇਤਰਾਜਯੋਗ ਤਰੀਕੇ ਨਾਲ ਚੁੰਮਣ ਦਾ ਦ੍ਰਿਸ਼  ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਤੋਂ ਪਹਿਲਾਂ ਵੀ ਟਰੰਪ ਆਪਣੀ ਇਸੇ ਧੀ ਨੂੰ ਲੈ ਕੇ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਟਰੰਪ ਨੇ ਇਵਾਂਕਾ ਨੂੰ ਵਾਈਟ ਹਾਊਸ ਵਿੱਚ ਆਪਣੀ ਸਲਾਹਕਾਰ ਬਣਾਇਆ ਹੋਇਆ ਹੈ। ਆਪਣੀ ਇਸ ਪੁੱਤਰੀ ਸਬੰਧੀ ਟਰੰਪ ਨੇ 2006 ਵਿੱਚ ਏ.ਬੀ.ਸੀ. ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਸੀ ਕਿ ਮੇਰੀ ਬੇਟੀ ਐਨੀ ਖੂਬਸੁਰਤ ਹੈ ਕਿ ਜੇ ਉਹ ਮੇਰੀ ਧੀ ਨਾ ਹੁੰਦੀ ਤਾਂ ਮੈਂ ਉਸ ਨਾਲ ਹੁਣ ਡੇਟਿੰਗ ਕਰ ਰਿਹਾ ਹੁੰਦਾ। ਅੱਜ ਵਾਈਟ ਹਾਊਸ ਵਿੱਚ ਉਸੇ ਧੀ ਨੂੰ ਇਤਰਾਜਯੋਗ ਤਰੀਕੇ ਨਾਲ ਚੁੰਮਣ ਦਾ ਦ੍ਰਿਸ਼ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਦੇ ਲੋਕ ਗੁੱਸੇ ਵਿੱਚ ਆ ਗਏ ਹਨ ਅਤੇ ਉਹ ਸੋਸ਼ਲ ਮੀਡੀਆ ਰਾਹੀਂ ਪੁੱਛ ਰਹੇ ਹਨ ਕਿ ਟਰੰਪ ਆਖਿਰ ਆਪਣੀ ਧੀ ਨਾਲ ਕੀ ਕਰਨਾ ਚਾਹੁੰਦੇ ਹਨ?
ਟਰੰਪ ਪੋਰਨ ਸਟਾਰ ਸਟਾਰਮੀ ਡੈਨੀਅਲ ਦੀ ਤੁਲਨਾ ਵੀ ਆਪਣੀ ਧੀ ਨਾਲ ਕਰ ਚੁੱਕੇ ਹਨ ਅਤੇ ਕਈ ਵਾਰ ਕਹਿ ਚੁੱਕੇ ਹਨ ਕਿ ਇਹ ਸਟਾਰ ਉਸ ਦੀ ਧੀ ਵਾਂਗ ਸੁੰਦਰ ਹੈ। ਇਸ ਪੋਰਨ ਸਟਾਰ ਦਾ ਕਹਿਣਾ ਹੈ ਕਿ ਮੇਰੇ ਟਰੰਪ ਨਾਲ ਉਸ ਵੇਲੇ ਸਬੰਧ ਬਣੇ ਸਨ, ਜਦੋਂ ਉਸ ਦੀ ਪਤਨੀ ਮੈਲਾਨੀਆ ਟਰੰਪ ਨੇ ਆਪਣੇ ਪੁੱਤਰ ਨੂੰ ਜਨਮ ਦਿੱਤਾ ਸੀ। ਇਸੇ ਦੌਰਾਨ ਅੱਜ ਅਮਰੀਕਾ ਦੀਆਂ ਔਰਤਾਂ ਵੱਲੋਂ ਦੇਸ਼ ਭਰ ਵਿੱਚ ਰਾਸ਼ਟਰਪਤੀ ਟਰੰਪ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ ਅਤੇ ਟਰੰਪ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਕੀਤਾ ਗਿਆ।
ਸਮੁੱਚੇ Îਅਮਰੀਕਾ ਦੀਆਂ ਲੱਖਾਂ ਔਰਤਾਂ ਨੇ ਗੁਲਾਬੀ ਰੰਗ ਦੀਆਂ ਟੋਪੀਆਂ ਪਹਿਨ ਕੇ ਅਤੇ ਡਰੰਮ ਵਜਾ ਕੇ ਰੋਸ ਪ੍ਰਦਰਸ਼ਨ ਕੀਤਾ। ਆਪਣੇ ਵਿਰੁੱਧ ਹੋਏ ਇਸ ਰੋਸ ਪ੍ਰਦਰਸ਼ਨ ਵਿੱਚੋਂ ਵੀ ਰੁਮਾਂਸ ਲੱਭਣ ਵਿੱਚ ਟਰੰਪ ਪਿੱਛੇ ਨਹੀਂ ਰਹੇ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਟਿੱਪਣੀ ਕੀਤੀ ਕਿ ਸਾਡੇ ਮਹਾਨ ਦੇਸ਼ ਵਿੱਚ ਇਸ ਸਮੇਂ ਕਿੰਨਾ ਖੂਬਸੁਰਤ ਮੌਸਮ ਹੈ। ਸਾਰੀਆਂ ਔਰਤਾਂ ਦੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਇਹ ਬਿਲਕੁਲ ਬਹੁਤ ਢੁੱਕਵਾਂ ਮੌਕਾ ਹੈ। ਨਾਲ ਹੀ ਟਰੰਪ ਨੇ ਕਿਹਾ ਕਿ ਪਿਛਲੇ 18 ਸਾਲਾਂ ਤੋਂ ਔਰਤਾਂ ਦੀ ਬੇਰੁਜ਼ਗਾਰੀ ਆਪਣੇ ਘੱਟ ਤੋਂ ਘੱਟ ਪੱਧਰ ਤੇ ਰਹੀ ਹੈ।

Share.

About Author

Leave A Reply