ਪ੍ਰਮਾਤਮਾ ਦੀ ਦੇਣ ਹੈ ਭਾਰਤ-ਇਜ਼ਰਾਈਲ ਦੋਸਤੀ : ਨੇਤਨਿਆਹੂ

0


ਮੁੰਬਈ (ਆਵਾਜ਼ ਬਿਊਰੋ)-ਇਜ਼ਰਾਈਲ ਦੀ ਪ੍ਰਧਾਨ ਮੰਤਰੀ ਬੈਂਜਾਮੈਨ ਨੇਤਨਿਆਹੂ ਨੇ ਭਾਰਤ-ਇਜ਼ਰਾਈਲ ਦੋਸਤੀ ਨੂੰ ਕੁਦਰਤ ਦਾ ਵਰਦਾਨ ਕਰਾਰ ਦਿੰਦਿਆਂ ਕਿਹਾ ਕਿ ਇਹ ਸਬੰਧ ਸਾਡੇ ਲਈ ਪ੍ਰਮਾਤਮਾ ਦੀ ਵੱਡੀ ਦੇਣ ਹੈ। ਇੱਥੇ ਭਾਰਤ-ਇਜ਼ਰਾਈਲ ਵਪਾ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੇਸ਼ ਅਤੇ ਇੱਥੋਂਂ ਦੇ ਪ੍ਰਧਾਨ ਮੰਤਰੀ ਨਾਲ ਸਾਡੇ ਡੂੰਘੇ ਨਿੱਜੀ ਸਬੰਧ ਹਨ। ਆਪਣੀ ਭਾਰਤ ਯਾਤਰਾ ਦੇ ਅੰਤਿਮ ਪੜਾਅ ਦੌਰਾਨ ਉਨ੍ਹਾਂ ਕਿਹਾ ਕਿ ਮੇਰੀ ਇਹ ਯਾਤਰਾ ਯਾਦਗਾਰੀ ਰਹੀ। ਭਾਰਤੀ ਕੰਪਨੀਆਂ ਨੇ ਇਜ਼ਰਾਈਲ ਵਿੱਚ ਪੂੰਜੀ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਲੋਕਤੰਤਰੀ ਵਿਵਸਥਾ ਹੈ ਅਤੇ ਅਸੀਂ ਸੱਚੇ ਅਰਥਾਂ ਵਿੱਚ ਸਾਂਝੇ ਜੋੜੀਦਾਰ ਹਾਂ ਅਤੇ ਸਾਡੀ ਇਹ ਜੋੜੀ ਪ੍ਰਮਾਤਮਾ ਨੇ ਬਣਾਈ ਹੈ। ਨੇਤਨਿਆਹੂ ਨੇ ਭਾਰਤ ਵਿੱਚ ਰਹਿ ਰਹੇ ਯਹੂਦੀਆਂ ਨਾਲ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਆਪਣੇਪਣ ਵਾਲੇ ਵਿਵਹਾਰ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਇੱਥੇ ਆ ਕੇ ਲੱਗਿਆ ਹੀ ਨਹੀਂ ਕਿ ਮੈਂ ਕਿਸੇ ਦੂਸਰੇ ਦੇਸ਼ ਵਿੱਚ ਘੁੰਮ ਰਿਹਾ ਹਾਂ।

Share.

About Author

Leave A Reply