ਟਰੰਪ ਨੇ ਕਰਵਾਇਆ ਪੀਲੀ ਪੱਤਰਕਾਰੀ ਕਰਨ ਵਾਲੇ ਅਖਬਾਰਾਂ ਦਾ ਮੁਕਾਬਲਾ

0

*ਨਿਊਯਾਰਕ ਟਾਈਮਜ਼ ਜੇਤੂ ਕਰਾਰ
ਵਾਸ਼ਿੰਗਟਨ (ਆਵਾਜ਼ ਬਿਊਰੋ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਖਿਲਾਫ ਪੀਲੀ ਪੱਤਰਕਾਰੀ ਕਰਦਿਆਂ ਝੂਠੀਆਂ ਖਬਰਾਂ ਛਾਪਣ ਵਾਲੇ ਅਖਬਾਰਾਂ ਦਾ ਆਪਣੇ ਪੱਧਰ ‘ਤੇ ਹੀ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਵਿੱਚ ਦੇਸ਼ ਦਾ ਵਿਦੇਸ਼ਾਂ ਵਿੱਚ ਵੀ ਪ੍ਰਮੁੱਖ ਸਥਾਨ ਰੱਖਦਾ ਨਿਊਯਾਰਕ ਟਾਈਮਜ ਝੂਠੀਆਂ ਖਬਰਾਂ ਛਾਪਣ ਦੇ ਮਾਮਲੇ ਵਿੱਚ ਨੰਬਰ ਵੰਨ ਦਾ ਜੇਤੂ ਕਰਾਰ ਦਿੱਤਾ ਗਿਆ ਹੈ। ਟਰੰਪ ਵੱਲੋਂ ਕਰਵਾਏ ਜਾ ਰਹੇ ਇਸ ਮੁਕਾਬਲੇ ਦ ਨਤੀਜਿਆਂ ਦਾ ਲੰਬੇ ਸਮੇਂ ਤੋਂ ਇਤਜਾਰ ਕੀਤਾ ਜਾ ਰਿਹਾ ਸੀ। ਪਹਿਲਾਂ ਇਸ ਦਾ ਐਲਾਨ 8 ਜਨਵਰੀ ਨੂੰ ਕੀਤਾ ਜਾਣਾ ਸੀ, ਪਰ ਬਾਅਦ ਵਿੱਚ ਇਸ ਦੀ ਤਾਰੀਖ ਵਧਾ ਕੇ 17 ਜਨਵਰੀ ਕਰ ਦਿੱਤੀ ਗਈ ਸੀ। ਟਰੰਪ ਨੇ ਝੂਠੀਆਂ ਖਬਰਾਂ ਛਾਪਣ ਦੇ ਮਾਮਲੇ ਵਿੱਚ ਏ.ਬੀ.ਸੀ. ਨਿਊਜ, ਸੀ.ਐੱਨ.ਐੱਨ. ਟਾਈਮ ਅਤੇ ਵਾਸ਼ਿੰਗਟਨ ਪੋਸਟ ਨੂੰ ਵੀ  ਐਵਾਰਡ ਦਿੱਤੇ ਹਨ। ਲੋਕਾਂ ਵਿੱਚ ਇਹ ਨਤੀਜੇ ਦੇਖਣ ਦੀ ਐਨੀ ਉਤਸੁਕਤਾ ਸੀ ਕਿ ਐਵਾਰਡਾਂ ਦੇ ਐਲਾਨ ਦੇ ਕੁੱਝ ਦੇਰ ਬਾਅਦ ਹੀ ਸਬੰਧਤ ਵੈੱਬਾਈਟ ਕਰੈਸ਼ ਹੋ ਗਈ। ਟਰੰਪ ਨੇ ਇਨ੍ਹਾਂ ਅਖਬਾਰਾਂ ਸਬੰਧੀ ਲਿਖਿਆ ਕਿ 2017 ਦਾ ਸਾਲ ਇਨ੍ਹਾਂ ਅਖਬਾਰਾਂ ਵੱਲਂ ਭੇਦਭਾਵ ਵਾਲੀਆਂ ਅਤੇ ਨਫਰਤ ਫੈਲਾਉਣ ਵਾਲੀਆਂ ਝੂਠੀਆਂ ਖਬਰਾਂ ਦੇ ਨਾਂਅ ਹਨ। ਇਹ ਵੀ ਕਿਹਾ ਗਿਆ ਕਿ ਇਨ੍ਹਾਂ ਅਖਬਾਰਾਂ ਵੱਲੋਂ 90 ਫੀਸਦੀ ਮੀਡੀਆ ਕਵਰੇਜ ਟਰੰਪ ਦੇ ਖਿਲਾਫ ਕੀਤੀ ਗਈ। ਜੇਤੂ ਅਖਬਾਰਾਂ ਦਾ ਐਲਾਨ ਕਰਦਿਆਂ ਟਰੰਪ ਨੇ ਟਿੱਪਣੀ ਵੀ ਕੀਤੀ ਕਿ ਬੇਹੱਦ ਭਰਿਸ਼ਟ ਅਤੇ ਬੇਈਮਾਨ ਮੀਡੀਆ ਕਵਰੇਜ ਦੇ ਬਾਵਜੂਦ ਕਈ ਪੱਤਰਕਾਰ ਮਹਾਨ ਹਨ। ਜਿਨ੍ਹਾਂ ਦਾ ਮੈਂ ਸਨਮਾਨ ਕਰਦਾ ਹਾਂ। ਟਰੰਪ ਨੇ ਕਿਹਾ ਕਿ ਖਬਰਾਂ ਭਾਵੇਂ ਮੇਰੇ ਖਿਲਾਫ ਸਨ, ਪਰ ਇਸ ਨੇ ਦੇਸ਼ ਦੇ ਲੋਕਾਂ ਦਾ ਮਨੋਰੰਜਨ ਕੀਤਾ। ਇਸ ਦੀ ਮੈਨੂੰ ਖੁਸ਼ੀ ਹੈ। ਨਿਊਯਾਰਕ ਟਾਈਮਜ਼  ਨੂੰ ਇਸ ਖਬਰ ਲਈ ਪਹਿਲਾ ਸਥਾਨ ਦਿੱਤਾ ਗਿਆ ਹੈ ਜੋ ਟਰੰਪ ਦੀ ਇਤਿਹਾਸਕ ਜਿੱਤ ਵਾਲੇ ਦਿਨ ਪ੍ਰਕਾਸ਼ਤ ਕੀਤੀ ਗਈ ਸੀ। ਇਸ ਖਬਰ ਵਿੱਚ ਕਿਹਾ ਗਿਆ ਸੀ ਕਿ ਟਰੰਪ ਦੀ ਅਗਵਾਈ ਹੇਠ ਅਮਰੀਕੀ ਆਰਥਿਕਤਾ ਕਦੀ ਵੀ ਉੱਭਰ ਨਹੀਂ ਸਕੇਗੀ। ਇਸੇ ਤਰ੍ਹਾਂ ਕਈ ਹੋਰ ਅਖਬਾਰਾਂ ਨੇ ਵੀ ਟਰੰਪ ਵਿਰੋਧੀ ਪੱਤਰਕਾਰਤਾ ਕਰਦਿਆਂ ਕਿਹਾ ਸੀ ਕਿ ਹੁਣ ਅਮਰੀਕਾ ਦਾ ਬੜਾ ਗਰਕਣ ਦਾ ਸਮਾਂ ਸ਼ੁਰੂ ਹੋ ਗਿਆ ਹੈ।

Share.

About Author

Leave A Reply