ਭਾਰਤ ਤੇ ਇਜ਼ਰਾਈਲ ਦਾ ਮੁਸਲਮਾਨਾਂ ਦੀ ਜ਼ਮੀਨ ‘ਤੇ ਕਬਜ਼ਾ : ਪਾਕਿ

0


*ਅਸੀਂ ਦੋਵਾਂ ਦਾ ਮੁਕਾਬਲਾ ਕਰਨ ਦੇ ਸਮਰੱਥ
ਇਸਲਾਮਾਬਾਦ (ਆਵਾਜ਼ ਬਿਊਰੋ)-ਭਾਰਤ ਅਤੇ ਇਜ਼ਰਾਈਲ ਵੱਲੋਂ ਆਪਸੀ ਦੋਸਤੀ, ਪਿਆਰ ਅਤੇ ਕਾਰੋਬਾਰ ਦੀਆਂ ਸਾਂਝਾ ਵਧਾਏ ਜਾਣ ਦੀਆਂ ਸਰਗਰਮੀਆਂ ਉੱਪਰ ਪਾਕਿਸਤਾਨ ਦੀ ਤਿੱਖੀ ਨਜ਼ਰ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ  ਕਿਹਾ ਕਿ ਦੋਵਾਂ ਦੇਸ਼ਾਂ ਦੇ ਮੁਸਲਮਾਨਾਂ ਦੀਆਂ ਜਮੀਨਾਂ ਦੱਬੀਆਂ ਹੋਈਆਂ ਹਨ ਅਤੇ ਇਨ੍ਹਾਂ ਉੱਪਰ ਆਪਣਾ ਕਬਜ਼ਾ ਜਮਾਈ ਰੱਖਣ ਲਈ ਆਪਸੀ ਸਾਂਝਾਂ ਵਧਾ ਰਹੇ ਹਨ। ਆਸਿਫ ਨੇ ਕਿਹਾ ਕਿ ਭਾਰਤ ਨੇ ਕਸ਼ਮੀਰ ਵਿੱਚ ਮੁਸਲਮਾਨਾਂ ਦੀ ਜਮੀਨ ਉੱਪਰ ਕਬਜ਼ਾ ਕੀਤਾ ਹੋਇਆ ਹੈ। ਇਹੋ ਕੰਮ ਇਜ਼ਰਾਈਲ ਨੇ ਫਲਸਤੀਨ ਦੀ ਜਮੀਨ ਉੱਪਰ ਵੀ ਵੱਡੇ ਪੱਧਰ ਤੇ ਕੀਤਾ ਹੈ। ਪਾਕਿਸਤਾਨੀ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਆਪਣੇ ਗੈਰ-ਕਾਨੂੰਨੀ ਕਬਜ਼ੇ ਜਮਾਈ ਰੱਖਣ ਲਈ ਜਿੰਨੇ ਮਰਜੀ ਆਪਸ ਵਿੱਚ ਸਮਝੌਤੇ ਅਤੇ ਸਾਂਝਾਂ ਬਣਾ ਲੈਣ ਪਾਕਿਸਤਾਨ ਇਨ੍ਹਾਂ ਦੋਵਾਂ ਨਾਲ ਨਿਪਟਣ ਲਈ ਪੂਰੀ ਸਮਰੱਥਾ ਰੱਖਦਾ ਹੈ।  ਪਾਕਿਸਤਾਨੀ ਨੇਤਾ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਦੀ ਦੋਸਤੀ ਦੀ ਸਾਂਝ ਦਾ ਇੱਕੋ ਮਕਸਦ ਇਸਲਾਮ ਨਾਲ ਦੁਸ਼ਮਣੀ ਨੂੰ ਮਜ਼ਬੂਤ ਕਰਨਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਭਾਰਤ ਅਤੇ ਇਜ਼ਰਾਈਲ ਵਿਚਾਲੇ ਕਾਰੋਬਾਰੀ ਸਮਝੌਤਿਆਂ ਦੇ ਨਾਲ ਰੱਖਿਆ ਖੇਤਰ ਨੂੰ ਲੈ ਕੇ ਵੀ ਕਈ ਸਮਝੌਤੇ ਹੋਏ ਹਨ। ਪਾਕਿਸਤਾਨ ਇਨ੍ਹਾਂ ਉੁੱਪਰ ਪੂਰੀ ਨਜ਼ਰ ਰੱਖ ਰਿਹਾ ਹੈ।

Share.

About Author

Leave A Reply