ਧਮਕੀਆਂ ਨਾ ਦੇਵੇ ਭਾਰਤ, ਸ਼ੱਕ ਹੈ ਤਾਂ ਗਲਤਫਹਿਮੀ ਦੂਰ ਕਰ ਦੇਵਾਂਗੇ : ਪਾਕਿ

0


ਨਵੀਂ ਦਿੱਲੀ/ਇਸਲਾਮਾਬਾਦ (ਆਵਾਜ਼ ਬਿਊਰੋ)-ਭਾਰਤ ਵੱਲੋਂ ਸਰਹੱਦ ਪਾਰਲੇ ਅੱਤਵਾਦ ਅਤੇ ਫਾਇਰਿੰਗ ਮਾਮਲੇ ਵਿੱਚ ਪਾਕਿਸਤਾਨ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਜਵਾਬ ਵਿੱਚ ਅੱਜ ਪਾਕਿਸਤਾਨ ਨੇ ਵੀ ਭਾਰਤ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਭੁਲੇਖੇ ਵਿੱਚ ਨਾ ਰਹੇ। ਜੇ ਉਸ ਕੋਲ ਪ੍ਰਮਾਣੂ ਸ਼ਕਤੀ ਹੈ ਤਾਂ ਅਸੀਂ ਵੀ ਉਸ ਦੀ ਗਲਤਫਹਿਮੀ ਦੂਰ ਕਰ ਸਕਦੇ ਹਾਂ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਭਾਰਤ ਨੂੰ ਐਟਮੀ ਹਮਲੇ ਬਾਰੇ ਧਮਕੀਆਂ ਦੇਣੀਆਂ ਸ਼ੋਭਾ ਨਹੀਂ ਦਿੰਦੀਆਂ ਹਨ।
ਉਨ੍ਹਾਂ ਕਿਹਾ ਕਿ ਜੇ ਭਾਰਤ ਸੱਚਮੁੱਚ ਹੀ ਐਟਮੀ ਹਮਲੇ ਬਾਰੇ ਗੰਭੀਰ ਹੈ ਤਾਂ ਅਸੀਂ ਵੀ ਉਸ ਦੇ ਭੁਲੇਖੇ ਦੂਰ ਕਰ ਦਣ ਲਈ ਤਿਆਰ ਹਾਂ। ਪਾਕਿਸਤਾਨੀ ਵਿਦੇਸ਼ ਮੰਤਰੀ ਤੋਂ ਬਾਅਦ ਪਾਕਿਸਤਾਨੀ ਫੌਜ ਦੇ ਮੁੱਖੀ ਦਾ ਵੀ ਬਿਆਨ ਆਇਆ ਹੈ। ਉਸ ਨੇ ਵੀ ਇਹੋ ਕਿਹਾ ਹੈ ਕਿ ਭਾਰਤ ਜਿੰਨਾ ਮਰਜ਼ੀ ਸ਼ਕਤੀਸ਼ਾਲੀ ਹੋਵੇ, ਅਸੀਂ ਉਸ ਦਾ ਹਰ ਤਰੀਕੇ ਨਾਲ ਮੁਕਾਬਲਾ ਕਰਨ ਲਈ ਤਿਆਰ ਹਾਂ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਰਤੀ ਫੌਜ ਦੇ ਮੁੱਖੀ ਵਿਪਨ ਰਾਵਤ ਨੇ ਪਾਕਿਸਤਾਨ ਸਬੰਧੀ ਕਿਹਾ ਸੀ ਕਿ ਜੇ ਪਾਕਿਸਤਾਨ ਐਟਮੀ ਹਮਲੇ ਬਾਰੇ ਸੋਚ ਰਿਹਾ ਹੈ ਤਾਂ ਅਸੀਂ ਉਸ ਦਾ ਢੁੱਕਵਾਂ ਜਵਾਬ ਦੇਣ ਨੂੰ ਤਿਆਰ ਹਾਂ।  ਪਾਕਿਸਤਾਨ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ। ਭਾਰਤੀ ਨੇਤਾ ਅਤੇ ਫੌਜੀ ਅਧਿਕਾਰੀ ਆਪਣੇ ਵੱਲੋਂ ਐਟਮੀ ਹਮਲੇ ਦੀਆਂ ਗੱਲਾਂ ਕਰ ਰਹੇ ਹਨ ਤਾਂ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਇਸ ਬਾਰੇ ਕੋਈ ਤਿਆਰੀ ਚੱਲ ਰਹੀ ਹੈ। ਪਾਕਿਸਤਾਨ ਨੇ ਕਿਹਾ ਕਿ ਭਾਰਤ ਨੂੰ ਇਸ ਮਾਮਲੇ ਵਿੱਚ ਜੇ ਪਾਕਿਸਤਾਨ ਦੇ ਕਮਜ਼ੋਰ ਹੋਣ ਦਾ ਭੁਲੇਖਾ ਹੈ ਤਾਂ ਅਸੀਂ ਉਹ ਭੁਲੇਖਾ ਕੱਢ ਦੇਣ ਦੀ ਸ਼ਕਤੀ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਰੱਖਿਆ ਕਰਨ ਦੇ ਪੁਰੀ ਤਰ੍ਹਾਂ ਸਮਰੱਥ ਹਾਂ।

Share.

About Author

Leave A Reply