ਅਮਰੀਕੀ ਗਰੀਨ ਕਾਰਡ ਨੂੰ ਤਰਸ ਰਹੇ ਭਾਰਤੀਆਂ ਲਈ ਖੁਸ਼ਖਬਰੀ

0


*ਸੰਸਦ ਵਿੱਚ 45 ਫੀਸਦੀ ਵਧੇਰੇ ਗਰੀਨ ਕਾਰਡ ਜਾਰੀ ਕਰਨ ਸਬੰਧੀ ਬਿੱਲ ਪੇਸ਼
ਵਾਸ਼ਿੰਗਟਨ (ਆਵਾਜ਼ ਬਿਊਰੋ)-ਅਮਰੀਕਾ ਰਹਿ ਰਹੇ ਭਾਰਤੀਆਂ ਨੂੰ ਅਮਰੀਕੀ ਪ੍ਰਸ਼ਾਸਨ ਨੇ ਅੱਜ ਹੋਰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਜਿਸ ਨਾਲ ਉੱਥੇ ਵੱਸਦੇ ਪੰਜ ਲੱਖ ਤੋਂ ਵੱਧ ਅਮਰੀਕੀ ਭਾਰਤੀਆਂ ਨੂੰ ਲਾਭ ਮਿਲੇਗਾ। ਅਮਰੀਕੀ ਸੰਸਦ ਵਿੱਚ ਇੱਕ ਮਹੱਤਵਪੂਰਨ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਇੱਥੇ ਕੰਮ ਕਰ ਰਹੇ ਭਾਰਤੀ ਪ੍ਰੋਫੈਸ਼ਨਲ ਲੋਕਾਂ ਨੂੰ ਲਾਭ ਮਿਲਣਗੇ।  ਇਸ ਬਿੱਲ ਵਿੱਚ ਮੈਰਿਟ ਆਧਾਰ ‘ਤੇ ਇਮੀਗਰੇਸ਼ਨ ਸਿਸਟਮ ਉੱਪਰ ਜ਼ੋਰ ਦਿੰਦਿਆਂ ਹਰ ਸਾਲ ਦਿੱਤੇ ਜਾਣ ਵਾਲੇ ਗਰੀਨ ਕਾਰਡਾਂ ਨੂੰ 45 ਫੀਸਦੀ ਤੱਕ ਵਧਾਉਣ ਦੀ ਮੰਗ ਕੀਤੀ ਗਈ ਹੈ। ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਪੇਸ਼ ਕੀਤੇ ਗਏ ਇਸ ਬਿੱਲ ਨੂੰ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਕਰੀਬ 5 ਲੱਖ ਉਨ੍ਹਾਂ ਭਾਰਤੀਆਂ ਨੂੰ ਇਸ ਦਾ ਲਾਭ ਮਿਲੇਗਾ, ਜੋ ਗਰੀਨ ਕਾਰਡ ਲੈਣ ਲਈ ਉਡੀਕ ਵਾਲੀ ਲਾਈਨ ਵਿੱਚ ਲੱਗੇ ਹੋਏ ਹਨ। ਟਰੰਪ ਪ੍ਰਸ਼ਾਸਨ ਦੀ ਹਮਾਇਤ ਵਾਲੇ ਇਸ ਬਿੱਲ ਨੂੰ ਸੁਰੱਖਿਅਤ ਅਮਰੀਕਨ ਭਵਿੱਖੀ ਐਕਟ ਦੇ ਨਾਂਅ ਨਾਲ ਪੇਸ਼ ਕੀਤਾ ਗਿਆ ਹੈ। ਅਮਰੀਕੀ ਕਾਂਗਰਸ ਵੱਲੋਂ ਇਹ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਅਤੇ ਰਾਸ਼ਟਰਪਤੀ ਟਰੰਪ ਦੇ ਦਸਤਖਤ ਹੋਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਇਸ ਬਿੱਲ ਵਿੱਚ ਬਾਹਰੋਂ ਆਏ ਲੋਕਾਂ ਨੂੰ ਗਰੀਨ ਕਾਰਡ ਜਾਰੀ ਕਰਨ ਦੀ ਮੌਜੂਦਾ ਹੱਦ ਨੂੰ 1.20 ਲੱਖ ਤੋਂ ਵਧਾ ਕੇ 45 ਫੀਸਦੀ ਤੱਕ ਵਧਾ ਕੇ 1.75 ਲੱਖ ਸਲਾਨਾ ਕੀਤੇ ਜਾਣ ਦੀ ਤਜਵੀਜ ਹੈ। ਭਾਰਤੀ-ਅਮਰੀਕੀ ਪ੍ਰੋਫੈਸ਼ਨਲ ਲੋਕ ਜੋ ਸ਼ੁਰੂ ਵਿੱਚ ਅੱੈਚ-1 ਬੀ ਵੀਜੇ ਉੱਪਰ ਅਮਰੀਕਾ ਆਉਂਦੇ ਹਨ ਬਾਅਦ ਵਿੱਚ ਇੱਥੇ ਪੱਕੇ ਤੌਰ ‘ਤੇ ਰਹਿਣ ਦਾ ਕਾਨੂੰਨੀ ਦਰਜਾ ਹਾਸਲ ਕਰਨ ਲਈ ਗਰੀਨ ਕਾਰਡ ਹੋਲਡਰ ਬਣਨ ਦਾ ਬਦਲ ਚੁਣਦੇ ਹਨ। ਗਰੀਨ ਕਾਰਡ ਹੋਲਡਰਾਂ ਨੂੰ ਇੱਥੇ ਵੱਡੇ ਲਾਭ ਮਿਲਦੇ ਹਨ। ਇੱਕ ਅੰਦਾਜ਼ੇ ਮੁਤਾਬਕ ਕਰੀਬ 5 ਲੱਖ ਭਾਰਤੀ ਅਮਰੀਕਾ ਵਿੱਚ ਗਰੀਨ ਕਾਰਡ ਹਾਸਲ ਕਰਨ ਦੀ ਲਾਈਨ ਵਿੱਚ ਹਨ ਅਤੇ ਉਹ ਹਰ ਸਾਲ ਆਪਣੇ ਐੱਚ-1 ਬੀ ਵੀਜੇ ਵਿੱਚ ਵਾਧਾ ਕਰਵਾਉਂਦੇ ਜਾ ਰਹੇ ਹਨ। ਕਈ ਲੋਕ ਤਾਂ ਕਈ ਦਹਾਕਿਆਂ ਤੋਂ ਗਰੀਨ ਕਾਰਡ ਲੈਣ ਦੀ ਦੌੜ ਵਿੱਚ ਹਨ। ਅਮਰੀਕਾ ਸਰਕਾਰ ਵੱਲੋਂ ਗਰੀਨ ਕਾਰਡ ਜਾਰੀ ਕਰਨ ਦੀ ਗਿਣਤੀ ਵਧਾਉਣ ਤੋਂ ਬਾਅਦ ਇੱਥੇ ਪੱਕੇ ਤੌਰ ‘ਤੇ ਵੱਸਣ  ਦੀ ਆਸ ਲਗਾਈ ਬੈਠੇ ਅਨੇਕਾਂ ਲੋਕਾਂ ਦੇ ਸੁਪਨੇ ਪੂਰੇ ਹੋਣਗੇ। ਗਰੀਨ ਕਾਰਡ ਹੋਲਡਰਾਂ ਨੂੰ ਇੱਥੇ ਰਹਿਣ ਦੇ ਨਾਲ-ਨਾਲ ਕੋਈ ਵੀ ਕੰਮ ਕਰਨ ਦੀ ਵੀ ਇਜਾਜਤ ਮਿਲ ਜਾਂਦੀ ਹੈ।

Share.

About Author

Leave A Reply