ਸ੍ਰੀ ਮੁਕਤਸਰ ਸਾਹਿਬ ਦੇ ਖਿਡਾਰੀਆਂ ਨੇ ਕੀਤਾ ਤਾਈਕਵਾਂਡੋ ‘ਚ ਚੰਗਾ ਪ੍ਰਦਰਸ਼ਨ

0

ਸ੍ਰੀ ਮੁਕਤਸਰ ਸਾਹਿਬ – ਭਜਨ ਸਮਾਘ
ਤਾਈਕਵਾਂਡੋ ਬੋਰਡ ਆਫ਼ ਇੰਡੀਆ ਦੇ ਅਧੀਨ ਬੀਤੇ ਦਿਨੀਂ ਚੰਡੀਗੜ੍ਹ ‘ਚ ਤਾਈਕਵਾਂਡੋ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਆਯੋਜਿਤ ਵਿੰਟਰ ਨੈਸ਼ਨਨ ਤਾਈਕਵਾਂਡੋ ਗੇਮ ‘ਚ ਮੁਕਤਸਰ ਦੇ ਖਿਡਾਰੀਆਂ ਨੇ ਤਾਈਕਵਾਂਡੋ ਖੇਡਾਂ ‘ਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਇਨਾਮ ਹਾਸਿਲ ਕੀਤੇ। ਜੇਤੂ ਖਿਡਾਰੀਆਂ ਦਾ ਮੁਕਤਸਰ ਦੇ ਬੈਂਕ ਰੋਡ ਸਥਿਤ ਸੂਰੀਯਾ ਜਿੰਮ ‘ਚ ਪਹੁੰਚਣ ‘ਤੇ ਖੇਡ ਪ੍ਰੇਮੀਆਂ ਨੇ ਸਵਾਗਤ ਕੀਤਾ। ਇਸ ਸਬੰਧ ‘ਚ ਜਾਣਕਾਰੀ ਦਿੰਦਿਆ ਤਾਈਕਵਾਂਡੋ ਬੋਰਡ ਆਫ਼ ਇੰਡੀਆ ਦੇ ਰਾਸ਼ਟਰੀਯ ਪ੍ਰਧਾਨ ਅਤੇ ਜਿੰਮ ਆੱਨਰ ਸੰਦੀਪ ਕੁਮਾਰ ਸੂਰੀਯਾ ਨੇ ਦੱਸਿਆ ਕਿ ਇਸ ਗੇਮ ‘ਚ ਜਿੰਮ ਦੇ ਖਿਡਾਰੀ ਕੁਦਰਤ ਪ੍ਰੀਤ, ਤੇਜਸਵ ਸੂਰੀਯਾ ਅਤੇ ਕਰਨਵੀਰ ਸੂਰੀਯਾ ਨੇ ਸਰਵਨ, ਆਰੀਅਨ ਯਾਦਵ ਨੇ ਰਜਤ ਅਤੇ ਮਯੰਕ ਤੇ ਗੁਰਕੀਰਤ ਸਿੰਘ ਨੇ ਕਾਂਸੀ ਦੇ ਤਗਮੇ ਹਾਸਿਲ ਕੀਤੇ ਹਨ। ਉਹਨਾਂ ਨੇ ਖਿਡਾਰੀਆਂ ਦੇ ਉਜ਼ਵਲ ਭਵਿੱਖ ਦੀ ਕਾਮਨਾ ਵੀ ਕੀਤੀ।

Share.

About Author

Leave A Reply