ਪਿੰਡ ਮਹੇਰਨਾ ਕਲਾਂ ਦੇ ਕਬੱਡੀ ਕੱਪ ਦਾ ਸਟਿੱਕਰ ਜਾਰੀ

0

ਅਹਿਮਦਗੜ੍ਹ – ਰੂਪੀ ਰਛੀਨ
ਲਾਗਲੇ ਪਿੰਡ ਮਹੇਰਨਾ ਕਲਾਂ ਵਿਖੇ ਮਹੇਰਨਾ ਕਲਾਂ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿ: ਵੱਲੋਂ ਐਨ.ਆਰ.ਆਈ. ਵੀਰ, ਗ੍ਰਾਮ ਪੰਚਾਇਤ ਅਤੇ ਨਗਰ ਦੇ ਸਹਿਯੋਗ ਨਾਲ  ੨੦ ਜਨਵਰੀ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਅੱਜ ਕਲੱਬ ਮੈਂਬਰਾਂ ਨੇ ਸਟਿੱਕਰ ਜਾਰੀ ਕੀਤਾ । ਕਲੱਬ ਪ੍ਰਧਾਨ ਡਾ: ਜਗਜੀਤ ਸਿੰਘ ਨੇ ਦੱਸਿਆ ਕਿ ੨੦ ਜਨਵਰੀ ੨੦੧੮ ਦਿਨ ਸਨਿੱਚਰਵਾਰ ਨੂੰ ਕਬੱਡੀ ੭੦ ਕਿਲੋ ਅਤੇ ਕਬੱਡੀ ਓਪਨ ਇੱਕ ਪਿੰਡ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਜਾਣਗੇ । ਕਬੱਡੀ ਓਪਨ ਦਾ ਪਹਿਲਾ ਇਨਾਮ ੭੧ ਹਜਾਰ ਅਤੇ ਦੂਸਰਾ ਇਨਾਮ ੫੧ ਹਜਾਰ ਰੱਖਿਆ ਗਿਆ ਹੈ । ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਵੀ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਕਬੱਡੀ ੭੦ ਕਿਲੋ ਦਾ ਪਹਿਲਾ ਇਨਾਮ ੧੫ ਹਜਾਰ ਅਤੇ ਦੂਸਰਾ ਇਨਾਮ ੧੦ ਹਜਾਰ ਰੱਖਿਆ ਗਿਆ ਹੈ । ਕਬੱਡੀ ਓਪਨ ਵਿੱਚ ਤਿੰਨ ਖਿਡਾਰੀ ਬਾਹਰੋਂ ਅਤੇ ੭੦ ਕਿਲੋ ਵਿੱਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਹਨ । ਇਸ ਮੌਕੇ ਡਾ: ਜਗਜੀਤ ਸਿੰਘ ਪ੍ਰਧਾਨ, ਤਪਿੰਦਰ ਸਿੰਘ, ਇਕਬਾਲ ਸਿੰਘ ਕਨੇਡਾ, ਅੰਮ੍ਰਿਤ ਸਿੰਘ, ਭੁਪਿੰਦਰ ਸਿੰਘ, ਸਤਵਿੰਦਰ ਸਿੰਘ, ਗੁਰਿੰਦਰ ਸਿੰਘ, ਅਮਨਜੋਤ ਸਿੰਘ, ਕਰਮਜੀਤ ਸਿੰਘ, ਪ੍ਰਿੰਸ, ਅੰਮ੍ਰਿਤ ਸਿੰਘ, ਪਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਪ੍ਰਮਜੀਤ ਸਿੰਘ ਆਦਿ ਹਾਜਰ ਸਨ ।ਦੀ ਰੱਖਿਆ ਲਈ ਵਾਰ ਕੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ। ਉਹਨਾਂ ਨੇ ਕਿਹਾ ਕਿ ਅਜੌਕੇ ਸਮੇਂ ਦੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਗੁਰਸਿੱਖੀ ਦੇ ਮਾਰਗ ਤੇ ਤੋਰਨ ਅਤੇ ਆਪਣੇ ਅਮੀਰ ਸਿੱਖੀ ਇਤਿਹਾਸ ਦੀ ਜਾਣਕਾਰੀ ਦੇਣ ਦੇ ਮਨੋਰਥ ਨਾਲ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਾਇਆ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਸਿੱਖ ਇਤਿਹਾਸ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਬੱਚਿਆਂ ਦੇ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਆਯੋਜਿਤ ਕੀਤੇ ਗਏ ਹਨ। ਉਹ ਆਪਣੇ ਆਪ ਵਿੱਚ ਇੱਕ ਸ਼ਲਾਘਾਯੋਗ ਕਾਰਜ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਜਨ: ਸੈਕਟਰੀ ਬੀਬੀ ਕੰਵਲਜੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਅੰਦਰ ਲਗਭਗ 60 ਦੇ ਕਰੀਬ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਉਪਰੰਤ ਪ੍ਰਸ਼ੋਨਤਰੀ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਰਣਜੀਤ ਸਿੰਘ, ਸ. ਅਜੈਬ ਸਿੰਘ ਉਪ ਪ੍ਰਧਾਨ, ਬੀਬੀ ਕੰਵਲਜੀਤ ਕੌਰ, ਸ. ਚਰਨਜੀਤ ਸਿੰਘ ਤੇ ਸ. ਜਗਜੀਤ ਸਿੰਘ ਨੇ ਸਾਂਝੇ ਰੂਪ ਵਿੱਚ ਇਨਾਮ ਭੇਂਟ ਕਰਕੇ ਉਹਨਾਂ ਦੀ ਹੌਸਲਾਅਫਜਾਈ ਕੀਤੀ। ਇਸ ਸਮੇਂ ਉਹਨਾਂ ਦੇ ਨਾਲ ਸ. ਕਰਤਾਰ ਸਿੰਘ ਬਾਵਾ, ਬੀਬੀ ਹਮੀਰ ਕੌਰ, ਬੀਬੀ ਰਜਿੰਦਰ ਕੌਰ, ਸ. ਕਰਮਜੀਤ ਸਿੰਘ, ਸ. ਚਰਨਜੀਤ ਸਿੰਘ ਵਿਸ਼ੇਸ ਤੌਰ ਤੇ ਹਾਜ਼ਰ ਸਨ।

Share.

About Author

Leave A Reply