ਪੁਲਾੜ ’ਚ ਜਾਣ ਦਾ ਰਿਕਾਰਡ ਬਣਾਉਣ ਵਾਲੇ ਨਾਸਾ ਵਿਗਿਆਨੀ ਜੌਨ ਯੰਗ ਦਾ ਦੇਹਾਂਤ

0

ਵਾਸ਼ਿੰਗਟਨ – ਆਵਾਜ਼ ਬਿੳੂਰੋ
ਪੁਲਾੜ ਵਿੱਚ 6 ਵਾਰ ਜਾਣ ਵਾਲੇ, ਚੰਦਰਮਾ ਦੀ ਪਰਿਕਰਮਾ ਕਰਨ ਵਾਲੇ ਅਤੇ ਇਸ ਦੀ ਚੱਟਾਨੀ ਸਤ੍ਹਾ ’ਤੇ ਚੱਲਣ ਵਾਲੇ ਮਹਾਨ ਅਮਰੀਕੀ ਪੁਲਾੜ ਯਾਤਰੀ ਜੌਨ ਯੰਗ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਨਾਸਾ ਨੇ ਦਿੱਤੀ ਹੈ। ਪੁਲਾੜ ਏਜੰਸੀ ਨੇ ਖਬਰ ਦਿੱਤੀ ਹੈ ਕਿ ਉਹ 87 ਸਾਲ ਦੇ ਸਨ ਅਤੇ ਨਿਮੋਨੀਆ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਯੰਗ ਨਾਸਾ ਸਪੇਸ ਸੈਂਟਰ ਤੋਂ ਕੁਝ ਹੀ ਮਿੰਟਾਂ ਦੀ ਦੂਰੀ ’ਤੇ ਸਥਿਤ ਹਿਊਸਟਨ ਦੇ ਇੱਕ ਉਪ ਨਗਰ ਵਿੱਚ ਰਹਿੰਦੇ ਸਨ। ਏਜੰਸੀ ਦੇ ਪ੍ਰਸ਼ਾਸਕ ਰਾਬਰਟ ਲਿਘਟਫੁਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੌਨ ਯੰਗ ਦੀ ਮੌਤ ਨਾਲ ਨਾਸਾ ਅਤੇ ਦੁਨੀਆ ਨੂੰ ਵੱਡਾ ਘਾਟਾ ਪਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਅਗਲੇ ਮਨੁੱਖੀ ਪੜਾਅ ਵੱਲ ਦੇਖਣ ਕਾਰਨ ਅਸੀਂ ਉਨ੍ਹਾਂ ਦੀਆਂ ਉਪਲੱਬਧੀਆਂ ’ਤੇ ਅੱਗੇ ਵਧਾਂਗੇ। ਯੰਗ ਇੱਕ ਅਜਿਹੇ ਵਿਅਕਤੀ ਸਨ, ਜੋ ਕਿ 6 ਵਾਰ ਪੁਲਾੜ ਵਾਰ ਵਿੱਚ ਗਏ ਅਤੇ ਪੁਲਾੜ ਨਾਲ ਸਬੰਧਤ ਸਾਰੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਰਹੇ। ਨਾਸਾ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੇ ਪੁਲਾੜ ਵਿੱਚ ਸਭ ਤੋਂ ਵੱਧ ਸਮਾਂ ਬਤੀਤ ਕਰਨ ਦਾ ਰਿਕਾਰਡ ਬਣਾਇਆ ਸੀ।

Share.

About Author

Leave A Reply