ਦੱਖਣੀ ਕੋਰੀਆ ’ਚ ਹੋਣ ਵਾਲੇ ਵਿੰਟਰ ਓਲੰਪਿਕ ’ਚ ਹਿੱਸਾ ਲੈ ਸਕਦੈ ਉੱਤਰ ਕੋਰੀਆ

0

ਸੋਲ – ਆਵਾਜ਼ ਬਿੳੂਰੋ
ਰਿਪੋਰਟਾਂ ਮੁਤਾਬਕ ਉੱਤਰ ਕੋਰੀਆ ਦੇ ਓਲੰਪਿਕ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਗਲੇ ਮਹੀਨੇ ਦੱਖਣੀ ਕੋਰੀਆ ’ਚ ਹੋਣ ਜਾ ਰਹੇ ਵਿੰਟਰ ਓਲੰਪਿਕ ਗੇਮਸ ’ਚ ਹਿੱਸਾ ਲੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ ’ਚ ਪਯੋਂਗਯਾਂਗ ਦੇ ਨੁਮਾਇੰਦੇ ਚਾਂਗ ਉਂਗ ਨੇ ਬੀਜਿੰਗ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਹ ਟਿੱਪਣੀ ਕੀਤੀ। ਜਾਪਾਨੀ ਸਾਮਾਚਾਰ ਏਜੰਸੀ ਕਯੋਡੋ ਮੁਤਾਬਕ ਚਾਂਗ ਇਸ ਮਾਮਲੇ ’ਤੇ ਚਰਚਾ ਲਈ ਸਵਿਟਜ਼ਰਲੈਂਡ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਗੱਲਬਾਤ ਸ਼ੁਰੂ ਹੋਣਾ ਦਿਖਾਉਂਦਾ ਹੈ ਕਿ ਉਨ੍ਹਾਂ ਦਾ ਸ਼ਖਤ ਰਵੱਈਆ ਅਪਣਾਉਣਾ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲਬਾਤ ਓਲੰਪਿਕ ਤੋਂ ਅੱਗੇ ਵਧਣੀ ਚਾਹੀਦੀ ਹੈ। ਨਵੇਂ ਸਾਲ ਦੇ ਸੰਬੋਧਨ ’ਚ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਦੇ ਪਯੋਂਗਚਾਂਗ ’ਚ ਹੋਣ ਜਾ ਰਹੇ ਵਿੰਟਰ ਗੇਮਸ ਦੇ ਕਾਮਯਾਬ ਰਹਿਣ ਦੀ ਉਮੀਦ ਜਤਾਈ ਸੀ। ਉਨ੍ਹਾਂ ਕਿਹਾ ਸੀ ਕਿ ਉਹ ਇਕ ਵਫਦ ਭੇਜਣ ’ਤੇ ਵਿਚਾਰ ਕਰ ਰਹੇ ਹਨ। ਇਸ ਦੇ ਜਵਾਬ ’ਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਉੱਤਰ ਕੋਰੀਆ ਨਾਲ ਇਸ ਵਿਸ਼ੇ ’ਤੇ ਵਿਸਥਾਰਪੂਰਵਕ ਗੱਲਬਾਤ ਲਈ ਬੈਠਕ ਕਰਨ ਦਾ ਸੂਝਾਅ ਦਿੱਤਾ ਸੀ।

Share.

About Author

Leave A Reply