ਟੋਰਾਂਟੋ ’ਚ ਰਹਿੰਦੇ ‘ਬੇਘਰਾਂ’ ਦੀ ਰੱਬ ਨੇ ਨੇੜੇ ਹੋ ਕੇ ਸੁਣੀ

0

ਟੋਰਾਂਟੋ – ਆਵਾਜ਼ ਬਿੳੂਰੋ
ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਸ਼ੈਲਟਰ ਪ੍ਰਬੰਧਕ ਮੈਨੇਜਰ ਪਾਲ ਰਾਫਟਿਸ ਨੇ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ 36 ਘੰਟਿਆਂ ਦੇ ਅੰਦਰ ਬੇਘਰ ਲੋਕਾਂ ਲਈ ਮੋਸ ਪਾਰਕ ਅਰਮੁਰੀ ਤਿਆਰ ਹੋ ਜਾਵੇਗਾ, ਜਿੱਥੇ 100 ਲੋਕ ਰਹਿ ਸਕਣਗੇ। ਕੈਨੇਡਾ ’ਚ ਕੜਾਕੇ ਦੀ ਠੰਢ ਪੈ ਰਹੀ ਹੈ, ਜਿਸ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਕਰ ਦਿੱਤਾ ਹੈ। ਮਨਫੀ 42 ਡਿਗਰੀ ਸੈਲਸੀਅਸ ਵਾਲੇ ਮੌਸਮ ’ਚ ਉਨ੍ਹਾਂ ਲੋਕਾਂ ਦਾ ਕੀ ਹੁੰਦਾ ਹੋਵੇਗਾ ਜਿਨ੍ਹਾਂ ਕੋਲ ਸਿਰ ਢੱਕਣ ਲਈ ਛੱਤ ਵੀ ਨਹੀਂ ਹੈ, ਇਹ ਸੋਚ ਕੇ ਹੀ ਹਰ ਕੋਈ ਕੰਬ ਜਾਂਦਾ ਹੈ। ਅਜਿਹੇ ਬੇਘਰ ਲੋਕਾਂ ਦੀ ਫਰਿਆਦ ਲੱਗਦਾ ਰੱਬ ਨੇ ਸੁਣ ਲਈ ਹੈ ਤਾਂ ਹੀ ਮੋਸ ਪਾਰਕ ਅਰਮੁਰੀ ’ਚ 100 ਲੋਕਾਂ ਦੇ ਰਹਿਣ ਦਾ ਪ੍ਰਬੰਧ ਹੋ ਗਿਆ ਹੈ। ਹਾਲਾਂਕਿ ਅਜੇ ਵੀ ਬਹੁਤ ਸਾਰੇ ਲੋਕ ਬੇਘਰ ਹਨ ਅਤੇ ਉਨ੍ਹਾਂ ਦੇ ਰਹਿਣ ਲਈ ਵੀ ਥਾਂ ਤਿਆਰ ਹੋ ਰਹੇ ਹਨ। ਮੇਅਰ ਜੌਨ ਟੋਰੀ ਨੇ ਕਿਹਾ ਕਿ ਉਹ ਬਹੁਤ ਸਾਰੀਆਂ ਥਾਵਾਂ ਨੂੰ ਖਾਲੀ ਕਰਕੇ ਬੇਘਰ ਲੋਕਾਂ ਦੇ ਰਹਿਣ ਦਾ ਪ੍ਰਬੰਧ ਕਰ ਰਹੇ ਹਨ। ਰਾਫਟਿਸ ਨੇ ਦੱਸਿਆ ਕਿ ਬੀਤੀ ਰਾਤ 190 ਲੋਕਾਂ ਨੇ ਬੈਟਰ ਲਿਵਿੰਗ ਸੈਂਟਰ ’ਚ ਰਾਤ ਬਤੀਤ ਕਰ ਦਿੱਤੀ। 33 ਲੋਕਾਂ ਨੇ ਰੀਜੈਂਟ ਪਾਰਕ ਕਮਿਊਨਿਟੀ ਸੈਂਟਰ ’ਚ ਸ਼ਰਣ ਲਈ ਅਤੇ ਜਲਦੀ ਹੀ ਇਸ ’ਚ 180 ਲੋਕਾਂ ਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਟੋਰਾਂਟੋ ’ਚ ਸਭ ਤੋਂ ਵਧ ਬਰਫਬਾਰੀ ਹੋ ਰਹੀ ਹੈ ਤੇ ਇੱਥੇ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਟੋਰਾਂਟੋ ਦੇ ਮੇਅਰ ਨੂੰ ਘੇਰਦਿਆਂ ਇਸ ਗੱਲ ’ਤੇ ਟਿੱਪਣੀ ਕੀਤੀ ਸੀ ਕਿ ਜਦ ਸਭ ਨੂੰ ਪਤਾ ਸੀ ਕਿ ਸਰਦ ਰੁੱਤ ਆ ਰਹੀ ਹੈ ਤਾਂ ਪਹਿਲਾਂ ਹੀ ਸਾਰੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਪਰ ਦੇਰ ਨਾਲ ਹੀ ਸਹੀ ਬੇਘਰਾਂ ਦੀ ਮਦਦ ਕਰਨ ਲਈ ਉਨ੍ਹਾਂ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

Share.

About Author

Leave A Reply