ਚੀਨ ’ਚ ਜਹਾਜ਼ ਅਤੇ ਤੇਲ ਟੈਂਕਰ ਵਿਚਕਾਰ ਹੋਈ ਟੱਕਰ, 32 ਲਾਪਤਾ

0

ਬੀਜਿੰਗ – ਆਵਾਜ਼ ਬਿੳੂਰੋ
ਚੀਨ ਦੇ ਪੂਰਬੀ ਤਟੀ ਇਲਾਕੇ ’ਚ ਇਕ ਜਹਾਜ਼ ਅਤੇ ਤੇਲ ਟੈਂਕਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਕਾਰਨ ਕਰੂ ਦੇ 32 ਮੈਂਬਰ ਲਾਪਤਾ ਹੋ ਗਏ। ਇਹ ਜਾਣਕਾਰੀ ਸਰਕਾਰੀ ਮੀਡੀਆ ’ਚ ਦਿੱਤੀ ਗਈ। ਕਿਹਾ ਜਾ ਰਿਹਾ ਹੈ ਕਿ ਕਰੂ ਮੈਂਬਰਾਂ ’ਚੋਂ 30 ਇਰਾਨੀ ਸਨ ਅਤੇ 2 ਬੰਗਲਾਦੇਸ਼ੀ ਅਤੇ ਉਨ੍ਹਾਂ ਨੂੰ ਲੱਭਣ ਲਈ ਜਾਂਚ ਚੱਲ ਰਹੀ ਹੈ। ਸੂਤਰਾਂ ਮੁਤਾਬਕ ਪਨਾਮਾ ਦਾ ਤੇਲ ਟੈਂਕਰ 136,000 ਟਨ ਤੇਲ ਲੈ ਕੇ ਜਾ ਰਿਹਾ ਸੀ। ਰਾਤ ਨੂੰ ਤਕਰੀਬਨ 8 ਵਜੇ ਹਾਂਗਕਾਂਗ ਦੇ ਜਹਾਜ਼ ਨਾਲ ਤੇਲ ਟੈਂਕਰ ਟਕਰਾ ਗਿਆ ਅਤੇ ਇਸ ’ਚ ਅੱਗ ਲੱਗ ਗਈ। ਤੇਲ ਟੈਂਕਰ ਦੇ ਕਰੂ ਮੈਂਬਰ ਲਾਪਤਾ ਹਨ ਪਰ ਜਹਾਜ਼ ਦੇ ਸਾਰੇ 21 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

Share.

About Author

Leave A Reply