ਇਟਲੀ ਦੇ ਇੱਕ ਪਿੰਡ ’ਚ ਦਿਖਦੇ ਨੇ ਰੰਗ-ਬਿਰੰਗੇ ਘਰ

0

ਬੁਰਾਨੋ – ਆਵਾਜ਼ ਬਿੳੂਰੋ
ਇਟਲੀ ਬਹੁਤ ਹੀ ਸੋਹਣਾ ਦੇਸ਼ ਹੈ, ਜਿਸ ਦੀ ਸੁੰਦਰਤਾ ਹਰ ਕਿਸੇ ਦੇ ਦਿਲ ਨੂੰ ਮੋਹ ਲੈਂਦੀ ਹੈ। ਇੱਥੋਂ ਦਾ ਟਾਪੂ ਬੁਰਾਨੋ ਰੰਗ -ਬਿਰੰਗੇ ਘਰਾਂ ਵਾਲਾ ਪਿੰਡ ਹੈ। ਇਸ ਦੀ ਖਾਸੀਅਤ ਹਰ ਕਿਸੇ ਨੂੰ ਆਕਰਸ਼ਤ ਕਰਦੀ ਹੈ। ਉੱਤਰੀ ਵੈਨੇਤੀਅਨ ਲੈਗੋਨ ’ਚ ਵਸੇ ਇਸ ਬੁਰਾਨੋ ਦੀ ਖੂਬਸੂਰਤੀ ਬੱਚਿਆਂ ਤੋਂ ਜਵਾਨਾਂ ਦਾ ਦਿਲ ਮੋਹ ਲੈਂਦੀ ਹੈ। ਗੂੜ੍ਹੇ ਰੰਗਾਂ ਨਾਲ ਲੋਕਾਂ ਨੇ ਘਰਾਂ ਨੂੰ ਰੰਗਿਆ ਹੋਇਆ ਹੈ ਜੋ ਦੂਰੋਂ ਹੀ ਸਭ ਨੂੰ ਆਪਣੇ ਵੱਲ ਖਿੱਚਦੇ ਹਨ। ਇਹ ਹੈ ਕਾਰਨ ਪਹਿਲਾਂ ਇੱਥੇ ਲੱਕੜਾਂ ਦੀਆਂ ਸੋਟੀਆਂ ਅਤੇ ਬੈਂਤਾਂ ਨਾਲ ਘਰ ਬਣਾਏ ਜਾਂਦੇ ਸਨ ਤੇ ਫਿਰ ਲੋਕਾਂ ਨੇ ਲੱਕੜਾਂ ਅਤੇ ਮਿੱਟੀ ਨਾਲ ਬਣਾ ਕੇ ਗੂੜ੍ਹੇ ਰੰਗਾਂ ਨਾਲ ਰੰਗਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਇਹ ਲੋਕਾਂ ਦੀ ਖਿੱਚ ਦਾ ਕਾਰਨ ਬਣ ਗਿਆ। ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ ’ਚ ਜਦ ਲੋਕ ਮੱਛੀਆਂ ਫੜ ਕੇ ਵਾਪਸ ਆਉਂਦੇ ਸਨ ਅਤੇ ਧੁੰਦ ਕਾਰਨ ਉਹ ਆਪਣੇ ਘਰਾਂ ਨੂੰ ਪਛਾਣ ਨਹੀਂ ਪਾਉੇਂਦੇ ਸਨ ਅਤੇ ਇਸ ਮਗਰੋਂ ਲੋਕਾਂ ਨੇ ਆਪਣੇ ਘਰਾਂ ਨੂੰ ਵੱਖਰੀ ਨਿਸ਼ਾਨੀ ਦੇਣ ਲਈ ਵੱਖ-ਵੱਖ ਰੰਗਾਂ ’ਚ ਰੰਗਣਾ ਸ਼ੁਰੂ ਕਰ ਦਿੱਤਾ। ਇਸ ਲਈ ਹੁਣ ਭਾਵੇਂ ਆਧੁਨਿਕ ਤਰੀਕਿਆਂ ਨਾਲ ਘਰ ਬਣਾਏ ਜਾਂਦੇ ਹਨ ਪਰ ਉਨ੍ਹਾਂ ਨੂੰ ਗੂੜ੍ਹੇ ਰੰਗਾਂ ’ਚ ਰੰਗਣ ਦਾ ਰਿਵਾਜ਼ ਅਜੇ ਵੀ ਚੱਲ ਰਿਹਾ ਹੈ। ਰੰਗ ਕਰਨ ਲਈ ਕਾਨੂੰਨੀ ਨੋਟਿਸ ਵੀ ਭੇਜਿਆ ਜਾਂਦਾ ਹੈ। ਵੈਨਿਸ ਤੋਂ ਕਿਸ਼ਤੀ ਰਾਹੀਂ ਇਸ ਦਾ ਸਫਰ 40 ਕੁ ਮਿੰਟ ਦਾ ਹੈ।

Share.

About Author

Leave A Reply