ਕੈਪਟਨ ਵੱਲੋਂ ਇੱਕ ਹੋਰ ਸਿੱਖ ਵਿਰੋਧੀ ਕਾਰਨਾਮਾ-ਕੈਨੇਡਾ ਤੋਂ ਆਏ ਚਾਰ ਪ੍ਰਵਾਸੀਆਂ ‘ਤੇ ਜਲੰਧਰ ਵਿਚ ਝੂਠੇ ਪਰਚੇ ਦਰਜ

0


*ਤਸ਼ੱਦਦ ਦੇ ਸ਼ਿਕਾਰ ਇੱਕ ਨੌਜਵਾਨ ਦਾ 3 ਜਨਵਰੀ ਨੂੰ ਰੱਖਿਆ ਹੈ ਵਿਆਹ
ਰੋਮ/ਵਿਰੋਨਾਂ (ਇਟਲੀ) (ਵਿੱਕੀ ਬਟਾਲਾ)-ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਸੱਤਾ ਸੰਭਾਲਦੇ ਸਾਰ ਹੀ ਆਪਣੇ ਚੋਣ ਮੈਨੀਫੈਸਟੋ ਦੇ ਪਹਿਲੇ ਵਾਅਦੇ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ  ਨੂੰ ਧਮਕੀਆਂ ਦਿੰਦਿਆਂ ਕਿਹਾ ਸੀ ਕਿ ਤੁਸੀਂ ਪੰਜਾਬ ਵਿੱਚ ਆਪਣੇ ਕਾਰਜਾਂ ਅਤੇ ਭੋਗਾਂ ‘ਤੇ ਆਉਣ ਲਈ ਤਰਸੋਗੇ। ਉਕਤ ਕੀਤੇ ਵਾਅਦਿਆਂ ਨੂੰ ਪੂਰੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਜੱਗੀ ਜੌਹਲ ਤੋਂ ਬਾਅਦ ਜਲੰਧਰ ਜ਼ਿਲ੍ਹੇ ਦੇ ਕੈਨੇਡਾ ਵਾਸੀਆਂ ਜਿਨ੍ਹਾਂ ਵਿੱਚ ਵਿਆਹ ਕਰਵਾਉਣ ਆਏ ਤਰਨਜੀਤ ਸਿੰਘ ਨਾਮਕ ਨੌਜਵਾਨ ਸਮੇਤ ਚਾਰ ਕੈਨੇਡਾ ਸਿਟੀਜਨਾਂ ‘ਤੇ ਝੂਠਾ ਪਰਚਾ ਦਰਜ ਕਰ ਲਿਆ ਗਿਆ ਹੈ। ਉਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਬਾਦਲ ਐਨ ਆਰ ਆਈ ਵਿੰਗ ਇਟਲੀ ਦੇ ਅਕਾਲੀ ਆਗੂ ਜਗਵੰਤ ਸਿੰਘ ਲੈਹਰਾ, ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ, ਜਨਰਲ ਸਕੱਤਰ ਜਗਜੀਤ ਸਿੰਘ ਈਸਰੇਹਲ ਅਤੇ ਜਸਵਿੰਦਰ ਸਿੰਘ ਭਗਤ ਮਾਜਰਾ, ਗੁਰਚਰਨ ਸਿੰਘ ਭੂੰਗਰਨੀ, ਇੰਦਰਜੀਤ ਸਿੰਘ ਕਾਹਲੋਂ, ਜਸਦੀਪ ਸਿੰਘ ਰੋਡ ਮਾਜਰਾ, ਬਲਵਿੰਦਰ ਸਿੰਘ ਰਾਏਪੁਰ, ਸੁੱਖਜਿੰਦਰ ਸਿੰਘ ਕਾਲਰੂ, ਕੁਲਵੰਤ ਸਿੰਘ ਕੰਤਾ ਕੁਹਾਲਾ ਆਦਿ ਨੇ ਸ਼ੋਸ਼ਲ ਮੀਡੀਏ ‘ਤੇ ਵਾਈਰਲ ਹੋਈ ਵੀਡੀਉ ਨੂੰ ਵੇਖਣ ਾਂੋ ਬਾਅਦ ਪ੍ਰੈਸ ਨਾਲ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਕੈਨੇਡੀਅਨ ਸਿਟੀਜਨ ਜੋ ਜੰਮਪਲ ਕੈਨੇਡਾ ਦਾ ਹੈ, ਪੰਜਾਬ ਵਿਆਹ ਕਰਵਾਉਣ ਲਈ ਆਇਆ ਸੀ ਤੇ ਤਿੰਨ ਜਨਵਰੀ ਨੂੰ ਉਸ ਦੀ ਸ਼ਾਦੀ ਰੱਖੀ ਹੋਈ ਹੈ। ਦੂਸਰੀ ਵਾਰੀ ਉਹ ਪੰਜਾਬ ਆਇਆ ਹੈ। ਉਸ ਨੂੰ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ 28 ਦਸੰਬਰ ਨੂੰ ਪੰਜਾਬ ਘਰ ਆਉਦਿਆਂ ਸਾਰ ਹੀ ਉਸ ਦੇ ਭਰਾ ਤੇ ਨਜ਼ਦੀਕੀ ਰਿਸ਼ਤੇਦਾਰਾਂ ਕੈਨੇਡਾ ਵਾਸੀਆਂ ‘ਤੇ ਝੂਠਾ ਪਰਚਾ ਜਲੰਧਰ ਦੇ ਥਾਣੇ ਵਿੱਚ ਦਰਜ ਕਰ ਦਿੱਤਾ ਜੋ ਇੱਕ ਪੰਜਾਬ ਦੀ ਕਾਂਗਰਸ ਸਰਕਾਰ ਦੀ ਸ਼ਰ੍ਹੇਆਮ ਧੱਕੇਸ਼ਾਹੀ ਹੈ, ਜਿਸ ਾਂੋ ਸਾਬਿਤ ਹੁੰਦਾ ਹੈ ਕਿ ਪੰਜਾਬ ਦੀ ਅਵਾਮ ਕੈਪਟਨ ਦੀ ਸਰਕਾਰ ਦੇ ਜ਼ੁਲਮ, ਤਾਂ ਸਹਿ ਹੀ ਰਹੀ ਹੈ ਪਰ ਵਿਦੇਸ਼ਾਂ ਵਿੱਚੋਂ ਆਪਣੇ ਘਰਾਂ ਨੂੰ ਪਰਤਣ ਵਾਲੇ ਐਨ ਆਰ ਆਈਜ਼ ਨੂੰ ਵੀ ਇਹ ਸਰਕਾਰ ਆਪਣੀ ਧੱਕੇਸ਼ਾਹੀ ਦਾ ਸ਼ਿਕਾਰ ਬਣਾ ਰਹੀ ਹੈ। ਇਸ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਐਨ ਆਰ ਆਈ ਵਿੰਗ ਇਟਲੀ ਵਿਰੋਧ ਕਰਦਾ ਹੈ। ਇਸ ਮੁਹਿੰਮ ਖਿਲਾਫ ਜਾਂਚ ਪੜਤਾਲ ਕਰਵਾ ਕੇ ਸਾਰੇ ਹੀ ਵਿਦੇਸ਼ੀ ਐਨ ਆਰ ਆਈ ਲਈ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਜੰਗਲ ਰਾਜ ਚੱਲ ਰਿਹਾ ਹੈ, ਜਿਸ ਦੀਆਂ ਸੁਰਖੀਆਂ ਨਿੱਤ ਸਾਡੇ ਸਾਹਮਣੇ ਆ ਰਹੀਆਂ ਹਨ ਤੇ ਨਿੱਤ ਹੀ ਕਤਲਾਂ ਤੇ ਲੁੱਟਾਂ ਖੋਹਾਂ ਦੀਆਂ ਖਬਰਾਂ ਸੁਨਣ ਨੂੰ ਮਿਲ ਰਹੀਆ ਹਨ। ਉਨਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੁੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਭਾਰਤ ਹਰਸਿਮਰਤ ਕੌਰ ਬਾਦਲ ਾਂੋ ਮੰਗ ਕੀਤੀ ਹੈ ਕਿ ਪੰਜਾਬ ਵਿਚ ਵਿਦੇਸ਼ਾਂ ਾਂੋ ਆ ਰਹੇ ਐਨਆਰਆਈਜ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਖਿਲਾਫ ਦਰਜ ਝੂਠੇ ਪਰਚੇ ਰੱਦ ਕਰਵਾਏ ਜਾਣ ਤਾਂ ਜੋ ਪ੍ਰਵਾਸੀ ਐਨ ਆਰ ਆਈ ਪੰਜਾਬ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਸਮਝਣ।

Share.

About Author

Leave A Reply