ਮਿਸਰ ਦੀ ਚਰਚ ‘ਚ ਧਮਾਕਾ, 10 ਦੀ ਮੌਤ

0


ਮਿਸਰ (ਆਵਾਜ਼ ਬਿਊਰੋ)-ਕਾਇਰੋ ਮਿਸਰ ਦੀ ਇਕ ਚਰਚ ‘ਤੇ ਅੱਤਵਾਦੀ ਹਮਲਾ ਹੋਣ ਦੀ ਖਬਰ ਮਿਲੀ ਹੈ, ਜਿਸ ‘ਚ 10 ਲੋਕਾਂ ਦੀ ਮੌਤ ਹੋ ਗਈ ਤੇ ਅੱਠ ਹੋਰ ਜ਼ਖਮੀ ਹੋ ਗਏ। ਸਰਕਾਰੀ ਅਧਿਕਾਰੀਆਂ ਨੇ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ। ਇਕ ਸਥਾਨਕ ਮੀਡੀਆ ਨੇ ਇਸ ਤੋ ਪਹਿਲਾਂ ਕਿਹਾ ਸੀ ਕਿ ਹੈਲਵਾਨ ‘ਚ ਅੱਤਵਾਦੀਆਂ ਨੇ ਇਕ ਚਰਚ ‘ਤੇ ਹਮਲਾ ਕੀਤਾ ਤੇ ਇਸ ਗੋਲੀਬਾਰੀ ‘ਚ 9 ਲੋਕਾਂ ਦੀ ਮੌਤ ਹੋ ਗਈ ਪਰ ਬਾਅਦ ‘ਚ ਸਿਹਤ ਮੰਤਰਾਲੇ ਨੇ ਆਪਣੇ ਇਕ ਬਿਆਨ ‘ਚ ਕਿਹਾ ਕਿ ਇਸ ਅੱਤਵਾਦੀ ਹਮਲੇ ‘ਚ 10 ਲੋਕਾਂ ਦੀ ਮੌਤ ਹੋਈ ਹੈ ਤੇ 8 ਹੋਰ ਲੋਕ ਜ਼ਖਮੀ ਹੋਏ ਹਨ। ਮੰਤਰਾਲੇ ਨੇ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਉਣ ਲਈ 10 ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਹਮਲਾ ਨਵੇਂ ਸਾਲ ਦੇ ਜਸ਼ਨ ਨੂੰ ਪ੍ਰਭਾਵਿਤ ਕਰ ਲਈ ਕੀਤਾ ਗਿਆ ਹੈ।

Share.

About Author

Leave A Reply