ਦੁਬਈ ‘ਚ ਕਰਵਾਇਆ ਦੂਜਾ ਸੁੰਦਰ ਦਸਤਾਰ ਮੁਕਾਬਲਾ

0


ਦੁਬਈ (ਸਭਾਜੀਤ ਪੱਪੂ)-ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਵੀਰਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਦੇ ਮੰਤਵ ਨਾਲ ਬਾਬਾ ਜੂਝਾਰ ਸਿੰਘ ਦਸਤਾਰ ਕਲੱਬ ਦੁਬਈ ਅਤੇ ਐਕਸਕਲੂਸਿਵ ਵਾਈਬਸ ਈਵੈਂਟ ਮੈਨੇਜਮੈਂਟ ਵੱਲੋਂ ਦੁਬਈ ਦੀ ਧਰਤੀ ‘ਤੇ ਸਮੁੱਚੀ ਸਿੱਖ ਸੰਗਤ ਤੇ ਕਿਰਤੀ ਨੌਜਵਾਨਾਂ ਦੇ ਉੱਦਮ ਸਦਕਾ ਦੂਜਾ ਸੁੰਦਰ ਦਸਤਾਰ ਮੁਕਾਬਲਾ (ਸਿੰਘ ਫੈਸ਼ਨ ਸ਼ੋਅ) ਇੰਡੀਅਨ ਅਕੈਡਮੀ ਦੁਬਈ ਵਿਖੇ ਕਰਵਾਇਓਆ ਗਿਆ, ਜਿਸ ਵਿੱਚ  12 ਸਾਲ ਤੋਂ ਲੈ ਕੇ ਪੰਜਾਹ ਸਾਲ ਤੱਕ ਦੇ 200 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ। ਦਸਤਾਰ ਮੁਕਾਬਲੇ ਦੇ ਨਾਲ -ਨਾਲ ਹਰੇਕ ਨੌਜਵਾਨ ਤੋਂ ਗੁਰਬਾਣੀ ਤੇ ਗੁਰਇਤਿਹਾਸ ਨਾਲ ਸੰਬੰਧਤ ਦਿੱਤੇ ਗਏ ਸੌ ਸਵਾਲਾਂ ਵਿੱਚੋਂ ਨਿਯਮ ਤਹਿਤ ਦਸ ਸਵਾਲ ਪੁੱਛੇ ਗਏ । ਕਈ ਵੀਰਾਂ ਨੇ ਲਗਾਤਾਰ ਤੇਰਾਂ ਜਾਂ ਚੌਦਾਂ ਸਵਾਲ ਪੁੱਛਣ ‘ਤੇ ਵੀ ਸਹੀ ਜਵਾਬ ਦਿੱਤਾ ਸੋਹਣੀ ਦਸਤਾਰ ਦੇ ਨਾਲ -ਨਾਲ ਦਸ ਪ੍ਰਸ਼ਨਾਂ ਵਿੱਚੋਂ ਸੱਤਾਂ ਦੇ ਸਹੀ ਜਵਾਬ ਦੇਣੇ ਅੱਤ ਜ਼ਰੂਰੀ ਸਨ। ਜਿਹੜੇ ਵੀਰਾਂ ਨੇ ਦਸ ਸਵਾਲਾਂ ਤੋਂ ਵੀ ਵੱਧ ਸਵਾਲ ਪੁੱਛਣ ਤੇ ਸਹੀ ਜਵਾਬ ਦਿੱਤੇ ਤੇ ਨਾਲ ਸੋਹਣੀ ਦਸਤਾਰ ਸਜਾਈ ਉਹੀ ਪੰਜ ਵੀਰ ਇਨਾਮ ਲਈ ਚੁਣੇ ਗਏ, ਜਿੰਨਾਂ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਅਮ੍ਰਿਤਪਾਲ ਸਿੰਘ ਨੂੰ 1,51000(ਰੁਪਏ),  ਦੂਜੇ ਸਥਾਨ ਤੇ ਰਹਿਣ ਵਾਲੇ ਪ੍ਰਕਾਸ਼ ਸਿੰਘ ਨੂੰ 1,21000 (ਰੁਪਏ) ਤੀਜੇ ਸਥਾਨ ਤੇ ਰਹਿਣ ਵਾਲੇ  ਸੁਖਦੇਵ ਸਿੰਘ ਨੂੰ 91,000, ਚੌਥੇ ਸਥਾਨ ਤੇ ਰਹਿਣ ਵਾਲੇ ਸਤਵੰਤ ਸਿੰਘ ਨੂੰ 61,000 (ਰੁਪਏ) ਅਤੇ ਪੰਜਵੇਂ ਸਥਾਨ ਤੇ ਰਹਿਣ ਵਾਲੇ ਹਰਸ਼ਦੀਪ ਸਿੰਘ ਨੂੰ 31,000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦਸਤਾਰ ਮੁਕਾਬਲੇ ਵਿੱਚ ਸਾਕਾ ਸਰਹੰਦ ਤੇ ਚਮਕੌਰ ਦੇ ਸ਼ਹੀਦਾਂ ਦੀ ਸਾਂਝ ਭਾਈ ਪਰਗਟ ਸਿੰਘ ਮੋਗਾ ਨੇ ਪਾਈ।ਸਟੇਜ਼ ਸੈਕਟਰੀ ਦੀ ਸੇਵਾ ਵੀਰ ਗੁਰਦੇਵ ਸਿੰਘ ਨੇ ਬਾਖੂਬੀ ਢੰਗ ਨਾਲ  ਨਿਭਾਈ। ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਣ ਲਈ ਇੱਕ ਕਾਇਦਾ ਭਾਈ ਸਰਬਜੀਤ ਸਿੰਘ ਨੇ ਸਿੱਖ ਸੰਗਤ ਦੀ ਝੋਲੀ ਪਾਇਆ ਤਾਂ ਜੋ ਆਉਣ ਵਾਲੀ ਪਨੀਰੀ ਗੁਰਬਾਣੀ ਨਾਲ ਜੁੜ ਸਕੇ ਨਾਲ ਦੀ ਨਾਲ ਸਾਬਤ ਸੂਰਤ ਵੀਰਾਂ ਨੇ ਸਿੰਘ ਫੈਸਨ ਸ਼ੋਅ ਦੇ ਬੈਨਰ ਹੇਠ ਸਾਬਤ ਸੂਰਤ ਰਹਿਣ ਦੀ ਪ੍ਰੇਰਣਾ ਦਿੱਤੀ।ਇਹ ਗੁਰਬਾਣੀ ਪ੍ਰਚਾਰ ਲਹਿਰ ਨੂੰ ਦੁਬੱਈ ਵਿੱਚ ਤੋਰਨ ਵਾਲੇ ਭਾਈ ਰਤਨ ਸਿੰਘ ‘ਕਾਕੜ ਕਲਾਂ ਨੇ ਕੀਤਾ ਜਿਹਨਾਂ ਕਰਕੇ ਦੁਬੱਈ ਵਿੱਚ ਗੁਰਮਤਿ ਦਾ ਪ੍ਰਚਾਰ ਘਰ-ਘਰ ਹੋ ਸਕਿਆ। ਇਸ ਸਮਾਗਮ ਵਿੱਚ ਭਾਈ ਅਮਨਜੀਤ ਸਿੰਘ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਰ ਤੇ ਉਹਨਾਂ ਦੇ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਦਸਤਾਰ ਮੁਕਾਬਲੇ ਵਿੱਚ ਦਸਤਾਰ ਨੂੰ ਜੱਜ ਕਰਨ ਦੀ ਭੂਮਿਕਾ ਭਾਈ ਹਰਵਿੰਦਰ ਸਿੰਘ ਤੇ ਭਾਈ ਸਤਵਿੰਦਰ ਸਿੰਘ ‘ਢੀਮਾਂ ਵਾਲੀ’ ਨੇ ਨਿਭਾਈ। ਅਖੀਰ ਵਿੱਚ ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਦੇ ਮੁੱਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਢੀਮਾਂ ਵਾਲੀ ਨੇ ਆਈ ਹੋਈ ਸਿੱਖ ਸੰਗਤ ਦਾ ਧੰਨਵਾਦ ਕੀਤਾ ਤੇ ਨਾਲ ਅਗਲੇਰੇ ਕੌਮੀ ਕਾਰਜਾਂ ਵਿੱਚ ਵਧ ਚੜ੍ਹਕੇ ਸਾਥ ਦੇਣ ਦੀ ਬੇਨਤੀ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਕੁਲਵਿੰਦਰ ਸਿੰਘ ਬਾਸੀ, ਗਗਨਪ੍ਰੀਤ ਸਿੰਘ ਮਾਜ਼ਰਾ ਮਾਨਾ ਸਿੰਘ ਵਾਲਾ, ਗੋਬਿੰਦਰ ਕੌਰ, ਜਸਪ੍ਰੀਤ ਸਿੰਘ, ਰਾਧੀਕਾ ਸਾਗਰ, ਬੋਬਿਨ ਪੁਰੀ, ਲੱਕੀ ਬਾਸੀ, ਸਤਵਿੰਦਰ ਸਿੰਘ, ਪ੍ਰਗਟ ਸਿੰਘ ਮੋਗਾ ਆਦਿ ਵੀ ਹਾਜ਼ਰ ਸਨ।

Share.

About Author

Leave A Reply