29 ਸਾਲਾ ਭਾਰਤੀ ਟੈਕਸੀ ਡ੍ਰਾਈਵਰ ਦੀ ਆਕਲੈਂਡ ਸਿਟੀ ‘ਚ ਵਾਪਰੇ ਇਕ ਸੜਕ ਹਾਦਸੇ ਵਿਚ ਮੌਤ

0


ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਸਰਕਾਰ ਵੱਲੋਂ ਹਰ ਸਾਲ ਕ੍ਰਿਸਮਸ ਛੁੱਟੀਆਂ ਮੌਕੇ ਲੋਕਾਂ ਨੂੰ ਸਾਵਧਾਨੀ ਨਾਲ ਗੱਡੀਆਂ ਚਲਾਉਣ ਦੀ ਅਪੀਲ ਕੀਤੀ ਜਾਂਦੀ ਹੈ, ਪਰ ਇਸਦੇ ਬਾਵਜੂਦ ਇਹ ਸੜਕੀ ਦੁਰਘਟਨਾਵਾਂ ਕਿਸੇ ਨਾ ਕਿਸੇ ਘਰ ਵਿਚ ਮਾਤਮ ਪਾ ਛੱਡਦੀਆਂ ਹਨ। ਅੱਜ ਤੜਕੇ ਸਵੇਰੇ ਆਕਲੈਂਡ ਸਿਟੀ ਦੇ ਸਾਇਮੰਡ ਰੋਡ  ਉਤੇ ਹੋਈ ਇਕ ਦਰਦਨਾਕ ਸੜਕੀ ਦੁਰਘਟਨਾ ਦੇ ਵਿਚ ਇਕ ਭਾਰਤੀ ਪਰਿਵਾਰ ਦੇ ਘਰ ਉਸ ਸਮੇਂ ਮਾਤਮ ਛਾ ਗਿਆ ਜਦੋਂ 29 ਸਾਲਾ ਭਾਰਤੀ ਟੈਕਸੀ ਚਾਲਕ ਅਬਦੁਲ ਰਹੀਮ ਫਾਹਦ ਸਈਦ ਕਿਸੇ ਦੀ ਗਲਤੀ ਕਾਰਨ ਆਪਣੀ ਜਾਨ ਗਵਾ ਬੈਠਾ। ਇਹ ਨੌਜਵਾਨ ਚੰਚਲਗ਼ੜ੍ਹ (ਹੈਦਰਾਬਾਦ) ਤੋਂ ਸੀ ਅਤੇ ਇਸ ਵੇਲੇ ਵਰਕ ਵੀਜ਼ੇ ਉਤੇ ਸੀ।  ਭਾਰਤੀ ਹਾਈ ਕਮਿਸ਼ਨ ਇਸ ਪਰਿਵਾਰ ਦੇ ਸੰਪਰਕ ਵਿਚ ਹੈ ਅਤੇ  ਹਰ ਸਹਾਇਤਾ ਉਪਲਬਧ ਕਰਵਾ ਰਿਹਾ ਹੈ। ਰਿਪੋਰਟ ਮੁਤਾਬਿਕ ਇਹ ਘਟਨਾ ਅੱਜ ਤੜਕੇ 4.45 ਮਿੰਟ ਦੀ ਹੈ, ਜਦੋਂ ਇਹ ਭਾਰਤੀ ਟੈਕਸੀ ਚਾਲਕ ਕੋਈ ਸਵਾਰੀ ਚੁੱਕਣ ਜਾ ਰਿਹਾ ਸੀ ਤਾਂ ਕਿ ਟ੍ਰੈਫਿਕ ਲਾਈਟਾਂ ਉਤੇ ਸਾਹਮਣੇ ਤੋਂ ਲਾਲ ਆਵਾਜਾਈ ਬੱਤੀ ਪਾਰ ਕਰਕੇ ਆ ਰਹੀ ਇਕ ਕਾਲੇ ਰੰਗ ਦੀ ਮਰਸੀਡਜ਼ ਕਾਰ ਨੇ ਇਸ ਦੀ ਕਾਰ ਨੂੰ ਡ੍ਰਾਈਵਰ ਸਾਈਡ ‘ਤੇ ਜ਼ੋਰ ਦੀ ਟੱਕਰ ਮਾਰ ਦਿੱਤੀ ਜੋ ਕਿ ਅਬਦੁਲ ਰਹੀਮ ਦੀ ਜਾਨਲੇਵਾ ਸਾਬਿਤ ਹੋਈ। ਮਰਸੀਡੀਜ਼ ਕਾਰ ਦਾ ਚਾਲਕ ਮੌਕੇ ‘ਤੇ ਭੱਜ ਗਿਆ ਸੀ, ਪਰ ਬਾਅਦ ਵਿਚ ਉਸਨੂੰ ਪੁਲਿਸ ਨੇ ਜਨਤਾ ਅਤੇ ਈਗਲ ਹੈਲੀਕਾਪਟਰ ਦੀ ਸਹਾਇਤਾ ਨਾਲ ਦਬੋਚ ਲਿਆ। ਦੁਰਘਟਨਾ ਲਈ ਜ਼ਿੰਮੇਵਾਰ ਸਮਝੇ ਜਾਂਦੇ ਇਸ 20 ਸਾਲਾ ਇਸ ਸ਼ਰਾਬੀ ਵਿਅਕਤੀ ਨੂੰ ਬੁੱਧਵਾਰ 27 ਦਸੰਬਰ ਨੂੰ ਦੇ ਵਿਚ ਪੇਸ਼ ਕੀਤਾ ਜਾਵੇਗਾ।

Share.

About Author

Leave A Reply