ਸਵ: ਸੂਬੇਦਾਰ ਨਗਿੰਦਰ ਸਿੰਘ ਯਾਦਗਾਰੀ ਕਬੱਡੀ ਕੱਪ ਵਿੱਚ ਕਬੱਡੀ ਇੱਕ ਪਿੰਡ ਓਪਨ ਢੋਡੇ ਨੂੰ ਹਰਾ ਕੇ ਦਿੜ੍ਹਬਾ ਦੀ ਟੀਮ ਨੇ ਜਿੱਤਿਆ

0

ਖਮਾਣੋਂ – ਸਿੱਧੂ/ਭਾਂਬਰੀ
ਨਜਦੀਕੀ ਪਿੰਡ ਮਾਜਰੀ ਰਾਏਪੁਰ ਵਿਖੇ ਸ਼ਹੀਦ ਬਾਬਾ ਚੰਚਲ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਸਮੂਹ ਨਗਰ ਨਿਵਾਸੀਆਂ  ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਸਵ: ਸੂਬੇਦਾਰ ਨਗਿੰਦਰ ਸਿੰਘ ਯਾਦਗਾਰੀ 65ਵਾਂ ਕਬੱਡੀ ਕੱਪ ਕਰਵਾਇਆ ਗਿਆ। ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਤਾ ਨਾਲ ਭਰਪੂਰ ਰਹੇ।  ਂਿÂਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਘੁਮਾਣ ਪ੍ਰਧਾਨ ਅਤੇ ਅਨਮਜੋਤ ਸਿੰਘ ਘੁਮਾਣ ਨੇ ਦੱਸਿਆ ਕਿ ਇਸ ਮੇਲੇ ਵਿੱਚ ਕਬੱਡੀ 70 ਕਿਲੋ ਵਿੱਚ ਝੰਜੇੜੀ ਨੇ ਸਿੰਘੈਂਣ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਇੱਕ ਪਿੰਡ ਓਪਨ ਵਿੱਚ ਦਿੜਬਾ ਦੇ ਗੱਭਰੂਆਂ ਇੱਕ ਫਸਵੇਂ ਮੁਕਾਬਲੇ ਦੌਰਾਨ ਪਿੰਡ ਢੋਡੇ ਦੇ ਗੱਭਰੂਆਂ ਨੂੰ ਹਰਾਇਆ ਜਿਸ ਦਾ ਦਰਸ਼ਕਾਂ ਨੇ ਇਸ ਮੈਚ ਦਾ ਖੂਬ ਅਨੰਦ ਮਾਣਿਆ। ਅਖੀਰ ਦਿੜ੍ਹਬਾ ਦੇ ਗੱਭਰੂਆਂ ਨੇ ਇਹ ਮੈਚ ਜਿੱਤ ਕੇ 51000 ਰੁਪਏ ਦਾ ਇਨਾਮ ਪ੍ਰਾਪਤ ਕੀਤਾ ਅਤੇ ਢੋਡੇ ਦੇ ਗੱਭਰੂਆਂ ਨੂੰ 31000 ਰੁਪਏ ਨਾਲ ਹੀ ਸਬਰ ਕਰਨਾ ਪਿਆ। ਇਸ ਖੇਡ ਮੇਲੇ ਦੀ ਕੁਮੈਂਟਰੀ ਕਿਸ਼ਨ ਬਦੇਸ਼ਾਂ ਅਤੇ ਬੱਬੂ ਖੰਨਾ ਨੇ ਆਪਣੇ ਲੱਛੇਦਾਰ ਬੋਲਾਂ ਕਰਕੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਮੰਚ ਤੋਂ ਬਾਬਾ  ਬਿੱਟੂ  ਨੇ ਦਰਸ਼ਕਾਂ ਨੂੰ ਇਸ ਤਰ੍ਹਾਂ ਕੀਲ ਕੇ ਰੱਖਿਆ ਕਿ ਸਾਰੇ ਅਸ਼ ਅਸ਼ ਕਰ ਉੱਠੇ।  ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਜੀ ਪੀ ਹਲਕਾ ਵਿਧਾਇਕ ਬਸੀ ਪਠਾਣਾਂ, ਹਰਵਿੰਦਰ ਸਿੰਘ ਭਾਂਬਰੀ ਜ਼ਿਲ੍ਹਾ ਪ੍ਰਧਾਨ ਕਾਂਗਰਸ, ਜਗਦੀਪ ਸਿੰਘ ਚੀਮਾ ਕਮਿਸ਼ਨਰ, ਬਲਜੀਤ ਸਿੰਘ ਭੁੱਟਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਵਰਿੰਦਰਪਾਲ ਸਿੰਘ ਵਿੰਕੀ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ,  ਜਗਮੀਤ ਸਿੰਘ ਸਹੋਤਾ, ਅਵਤਾਰ ਸਿੰਘ ਰਿਆ ਮੈਂਬਰ ਐਸ. ਜੀ. ਪੀ. ਸੀ., ਬਲਵੀਰ ਸਿੰਘ ਸਿੱਧੂ, ਜਸਪਾਲ ਸਿੰਘ ਪੱਪੀ, ਬਲਵੀਰ ਸਿੰਘ ਫੋਰਮੈਨ, ਜੱਸਾ ਲਾਂਡਰਾਂ, ਪੈਰੀ ਰਾਓ ਉਧਲਪੁਰ, ਬਲਜਿੰਦਰ ਸਿੰਘ ਬੌੜ, ਰਿੰਕਾ ਵਾਲੀਆ ਪੀ. ਏ. ਹਰਿੰਦਰ ਸਿੰਘ ਖਾਲਸਾ, ਪਿਆਰਾ ਸਿੰਘ ਧਨੋਆ , ਹਰਦੀਪ ਸਿੰਘ ਯੂਥ ਆਗੂ, ਪਵਨਦੀਪ ਸਿੰਘ ਮੁਗਲਮਾਜਰਾ, ਮੋਹਣ ਸਿੰਘ ਸਰਪੰਚ ਰਾਣਵਾਂ, ਗੁਰਦੀਪ ਸਿੰਘ ਸਰਪੰਚ ਰਾਣੋਂ, ਹੁਸ਼ਿਆਰ ਸਿੰਘ ਖਹਿਰਾ, ਕੁਲਦੀਪ ਸਿੰਘ ਘੁਮਾਣ ਸੈਕਟਰੀ ਕੋਆਪਰੇਟਿਵ ਸੁਸਾਇਟੀ, ਬਾਬਾ ਕ੍ਰਿਸ਼ਨ ਸਿੰਘ, ਪਰਮਿੰਦਰ ਸਿੰਘ ਡਾਇਰੈਕਟਰ ਕੋਆਪ ਬੈਂਕ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।  ਇਸ ਮੌਕੇ ਕਬੱਡੀ ਦੇ  ਪ੍ਿਰਸੱਧ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਦੀਪ ਸਿੰਘ ਕਾਲਾ ਪਹਿਲਵਾਨ ਨੂੰ ਸੋਨੇ ਦੀ ਮੁੰਦਰੀ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਗੁਰਵਿੰਦਰ ਸਿੰਘ ਘੁਮਾਣ ਪ੍ਰਧਾਨ, ਸਿਮਰਨਜੀਤ ਸਿੰਘ ਘੁਮਾਣ, ਅਮਨਜੋਤ ਸਿੰਘ ਘੁਮਾਣ, ਲਖਵੀਰ ਸਿੰਘ ਕੈਸ਼ੀਅਰ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਵਰਿੰਦਰ ਸਿੰਘ, ਜਸਮੀਤ ਸਿੰਘ, ਮਨਜੋਤ ਸਿੰਘ, ਸੁਖਵਿੰਦਰ ਸਿੰਘ ਸੈਣੀ, ਰੂਪ ਸਿੰਘ, ਲੱਖਾ, ਜਤਿੰਦਰ ਸਿੰਘ ਲਾਲੀ,  , ਅਮਨਦੀਪ ਸਿੰਘ, ਜਸਨੀਤ ਸਿੰਘ, ਜੀਵਨਜੋਤ ਸਿੰਘ, ਗੁਰਮਿੰਦਰ ਸਿੰਘ, ਮਨਦੀਪ ਸਿੰਘ ਕਾਲਾ ਪਹਿਲਵਾਨ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਘੁਮਾਣ, ਜਸਪਾਲ ਸਿੰਘ ਰਾਏਪੁਰ, ਪ੍ਰਲਾਦ ਸਿੰਘ ਆਦਿ ਨੇ ਦਿਨ ਰਾਤ ਇੱਕ ਕਰ ਦਿੱਤੀ।
ਫੋਟੋ ਈਮੇਲ ਤੋਂ

Share.

About Author

Leave A Reply