ਵਿਦਿਅਕ ਖੇਤਰ ਵਿਚ ਵੀ ਮਾਰ ਰਹੇ ਨੇ ਪੰਜਾਬੀ ਮੱਲਾਂ ‘ਏ’ ਗ੍ਰੇਡ ਲੈ ਕੇ ਰਚਨਾ ਰੱਤੂ ਨੇ ਸਿਰਜਿਆ ਇਤਿਹਾਸ

0

ਹੁਸ਼ਿਆਰਪੁਰ – ਦਲਜੀਤ ਅਜਨੋਹਾ
ਵਿਦੇਸ਼ ਦੀ ਧਰਤੀ ਤੇ ਜਿੱਥੇ ਵੀ ਪੰਜਾਬੀ ਵਸਦੇ ਹਨ, ਉਹ ਉਥੇ ਹੀ ਆਪਣੀ ਮਿਹਨਤ ਅਤੇ ਦ੍ਰਿੜ ਇਰਾਦਿਆਂ ਕਰਕੇ ਹਰ ਔਖੀ ਤੋਂ ਔਖੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦੇ ਹਨ। ਭਾਵੇਂ ਉਹ ਖੇਤਰ ਸਭਿਆਚਾਰ ਦਾ ਹੋਵੇ, ਭਾਵੇਂ ਸਮਾਜਿਕ ਹੋਵੇ ਤੇ ਭਾਵੇਂ ਐਜੂਕੇਸ਼ਨ ਦਾ। ਐਜੂਕੇਸ਼ਨ ਦੇ ਖੇਤਰ ਵਿਚ ਪੰਜਾਬ ਦੇ ਗੋਰਾਇਆਂ ਇਲਾਕੇ ਦੀ ਨੂੰਹ ਰਚਨਾ ਰੱਤੂ ਨੇ ਆਸਟ੍ਰੇਲੀਆ ਵਿਖੇ ‘ਮਾਸਟਰ ਆਫ਼ ਪ੍ਰੋਫੈਸ਼ਨਲ ਅਕਾਂਉੂਟਿੰਗ ਐਂਡ ਮਾਸਟਰ ਆਫ਼ ਬਿਸਨੈਸ ਐਡਮਨਿਸਟ੍ਰੇਸ਼ਨ ਕੋਰਸ’ ਵਿਚ ਗ੍ਰੇਡ ਏ ਲੈ ਕੇ ਪੰਜਾਬੀਆਂ ਦਾ ਨਾਮ ਵਿਦਿਅਕ ਖੇਤਰ ਵਿਚ Àੁੱਚਾ ਕੀਤਾ ਹੈ। ਇਸ ਸਬੰਧੀ ਰਚਨਾ ਰੱਤੂ ਤੇ ਉਸ ਦੇ ਪਤੀ ਤਜਿੰਦਰ ਰੱਤੂ ਨੇ ਦੱਸਿਆ ਕਿ ਉਹ ਹਾਲਮਿਸ ਇੰਸੀਚਿਊਟ ਬ੍ਰਿਸਬੇਨ ਕੈਂਪਸ ਆਸਟੇਲੀਆ ਦੀ ਸਟੂਡੈਂਟ ਹੈ, ਜਿੱਥੇ ਉਸ ਨੇ ਹਜ਼ਾਰਾਂ ਵਿਦਿਆਰਥੀਆਂ ਵਿਚ ਇਹ ਵਿਦਿਅਕ ਮਾਰਕਾ ਮਾਰਿਆ ਹੈ। ਜ਼ਿਕਰਯੋਗ ਹੈ ਕਿ ਰਚਨਾ ਰੱਤੂ ਪੰਜਾਬ ਦੇ ਨਾਮਵਰ ਗੀਤਕਾਰ ਰੱਤੂ ਰੰਧਾਵਾ ਦੀ ਨੂੰਹ ਅਤੇ ਤਜਿੰਦਰ ਰੱਤੂ ਉਸ ਦਾ ਵੱਡਾ ਸਪੁੱਤਰ ਹੈ। ਇਸ ਵਿਦਿਅਕ ਕਾਮਯਾਬੀ ਲਈ ਗੀਤਕਾਰ ਰੱਤੂ ਰੰਧਾਵਾ ਨੇ ਚੁਫੇਂਰਿਓ ਵਧਾਈ ਦੇ ਸੰਦੇਸ਼ ਮਿਲ ਰਹੇ ਹਨ। ਉਨ੍ਹਾਂ ਨੇ ਇਸ ਕਾਮਯਾਬੀ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦਾ ਆਸ਼ੀਰਵਾਦ ਅਤੇ ਪ੍ਰੇਰਨਾ ਦੱਸੀ ਹੈ।

Share.

About Author

Leave A Reply