ਛੋਟੇ ਸਾਹਿਬਜਾਦੇ ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

0

ਰੋਮ – ਵਿੱਕੀ ਬਟਾਲਾ
ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਲੋਨੀਗੋ ਵਿਚੈਂਸਾਂ (ਇਟਲੀ) ਵਿਖੇ ਸ੍ਰੌਮਣੀ ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜੇ ਸਮੂਹ ਇਲਾਕਾ ਨਿਵਾਸੀ ਸੰਗਤ ਤੇ ਗੂਰਦੁਆਰਾ ਕਮੇਟੀ ਵਲੋਂ ਬੜੀ ਸਰਧਾ ਭਾਵਨਾਂ ਨਾਲ ਮਨਾਏ ਗਏ। ਜਿਸ ਵਿਚ ਦਿਨ ਸੁਕਰਵਾਰ ਤੋ ਆਰੰਭ ਕੀਤੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ  ਭੋਗ ਪਾਏ ਗਏ। ਜਿਸ ਉਪਰੰਤ ਇੰਡੀਆਂ ਤੋ ਵਿਸੇਸ ਤੋਰ ਤੇ ਪਹੂੰਚੇ ਰਾਗੀ ਭਾਈ ਬਲਦੇਵ ਸਿੰਘ ਜੀ ਬੰਬੇ  ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸਮੂਹ ਗੂਰਦੁਆਰਾ ਕਮੇਟੀ ਵਲੋਂ ਰਾਗੀ ਜੱਥਾ ਭਾਈ ਬਲਦੇਵ ਸਿੰਘ ਬੰਬੇ ਵਾਲਿਆਂ ਨੂੰ ਸਿਰੋਪਾਉ ਭੇਂਟ ਕੀਤਾ ਅਤੇ ਸਮੂਹ ਇਲਾਕੇ ਦੀ ਸੰਗਤ ਨੂੰ ਹਾਜਰੀ ਭਰਨ ਦਾ ਧੰਨਵਾਦ ਕੀਤਾ ਅਤੇ ਗੂਰੁ ਕੇ ਲੰਗਰ ਅਤੁੱਟ ਵਰਤਾਏ ਗਏ।

Share.

About Author

Leave A Reply