ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਬੈਰਗਾਮੋ ਇਟਲੀ ਵਿਖੇ ਛੋਟੇ ਸਾਹਿਬਜਾਦਿਆਂ ਦੇ ਜਨਮ ਦਿਹਾੜੇ ਮਨਾਏ

0

ਰੋਮ – ਵਿੱਕੀ ਬਟਾਲਾ
ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਬੈਰਗਾਮੋ ਕੋਹ (ਇਟਲੀ) ਵਿਖੇ ਸ੍ਰੌਮਣੀ ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜੇ ਸਮੂਹ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਸੱਦਕਾ ਤੇ ਗੂਰਦੁਆਰਾ ਕਮੇਟੀ ਵਲੋਂ ਬੜੀ ਸਰਧਾ ਭਾਵਨਾਂ ਨਾਲ ਮਨਾਏ ਗਏ। ਜਿਸ ਵਿਚ ਦਿਨ ਸੁਕਰਵਾਰ ਤੋ ਆਰੰਭ ਕੀਤੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ  ਭੋਗ ਪਾਏ ਗਏ। ਜਿਸ ਉਪਰੰਤ ਇਟਲੀ ਦੇ ਪ੍ਰਸਿੱਧ ਕਥਾਵਾਚਕ ਭਾਈ ਸੁਰਜੀਤ ਸਿੰਘ ਖੰਡੇਵਾਲ ਵਾਲਿਆਂ ਨੇ ਸੰਗਤਾਂ ਨੂੰ ਗੂਰਬਾਣੀ ਕਥਾ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸਮੂਹ ਗੂਰਦੁਆਰਾ ਕਮੇਟੀ ਵਲੋਂ ਕਥਾਵਾਚਕ ਭਾਈ ਸੁਰਜੀਤ ਸਿੰਘ ਖੰਡੇਵਾਲ ਵਾਲਿਆਂ ਨੂੰ ਸਿਰੋਪਾਉ ਭੇਂਟ ਕੀਤਾ ਅਤੇ ਸਮੂਹ ਇਲਾਕੇ ਦੀ ਸੰਗਤ ਨੂੰ ਹਾਜਰੀ ਭਰਨ ਦਾ ਧੰਨਵਾਦ ਕੀਤਾ ਅਤੇ ਗੂਰੁ ਕੇ ਲੰਗਰ ਅਤੁੱਟ ਵਰਤਾਏ ਗਏ।

Share.

About Author

Leave A Reply