ਇਟਲੀ ਦੀ ਰਾਜਧਾਨੀ ਰੋਮ ਵਿਚ ਮੰਗਲ ਹਠੂਰ ਦਾ ਸ਼੍ਰੋਮਣੀ ਐਵਾਰਡ ਨਾਲ ਸਨਮਾਨ

0

ਰੋਮ – ਵਿੱਕੀ ਬਟਾਲਾ
ਸ਼ਹੀਦ ਭਗਤ ਸਿੰਘ ਸਭਾ ਰੋਮ ਅਤੇ ਨੌਜਵਾਨ ਸਭਾ ਲੀਦੋ ਦੀ ਪੀਨੀ ਦੇ ਸਹਿਯੋਗ ਨਾਲ ਇਟਲੀ ਦੀ ਰਾਜਧਾਨੀ ਰੋਮ ਵਿਚ ਉੱਘੇ ਸ਼ਾਇਰ ਤੇ ਕਵੀ ਮੰਗਲ ਹਠੂਰ ਦੀ ਮਹਿਫਲ 16 ਦਸੰਬਰ ਦਿਨ ਸ਼ਨੀਵਾਰ ਦੀ ਸ਼ਾਮ ਨੂੰ ਸਜਾਈ ਗਈ। ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਬੋਬੀ ਅਟਵਾਲ, ਪਰਮਿੰਦਰ ਸਿੰਘ ਸੁੱਜਾਪੁਰੀ ਸਹੀਦ ਭਗਤ ਸਿੰਘ ਸਭਾ ਰੋਮ ਦੇ ਪ੍ਰਧਾਨ ਗੁਰਪਾਲ ਸਿੰਘ ਜੌਹਲ ਆਦਿ ਦੇ ਵਿਸੇਸ ਸਹਿਯੋਗ ਸੱਦਕਾ ਇਸ ਮਹਿਫਲ ਦੀ ਸ਼ੂਰੁਆਤ ਸ਼ਨੀਵਾਰ ਸ਼ਾਮ 7 ਵਜੇ ਸ਼ੁਰੂ ਹੋ ਕੇ ਜੋ ਰਾਤ 10 ਵਜੇ ਤੱਕ ਚੱਲੀ। ਇਸ ਦੌਰਾਨ ਮੰਗਲ ਹਠੂਰ ਦਾ ਸ਼੍ਰੋਮਣੀ ਐਵਾਰਡ ਇਟਲੀ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ  ਜਿਸ ਵਿਚ ਇਟਲੀ ਭਰ ਤੋਂ ਸ਼ਾਇਰ ਕਵੀ ਤੇ ਗੀਤਕਾਰ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕੱਤ ਕੀਤੀ। ਇਸ ਮਹਿਫਲ ਪ੍ਰੋਗਰਾਮ ਵਿਚ ਮਹਾਰਾਜਾ ਟਰੈਵਲ, ਕੰਧਾਰੀ ਟਰੈਵਲ ਗਰੁੱਪ, ਰਜਿੰਦਰ ਸਿੰਘ ਰਾਜਾ, ਸਹੀਦ ਉਧਮ ਸਿੰਘ ਸਪੋਰਟ ਕਲੱਬ ਰੋਮ ਇਟਲੀ, ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਨਕਾ ਕਲੱਬ ਰੋਮ ਇਟਲੀ, ਸਾਬੀ ਕਾਲਰੂ, ਜੋਗਾ ਸਿੰਘ, ਮਿੰਦਾ ਅਤੇ ਇੰਡੀਅਨ ਕਮਿਊਨਟੀ ਲਾਸੀਉ ਵਲੋਂ ਅਹਿਮ ਤੇ ਵਿਸੇਸ ਸਹਿਯੋਗ ਦਿੱਤਾ ਗਿਆ।

Share.

About Author

Leave A Reply