ਪਾਕਿ ਨਾਲ ਕੰਮ ਕਰਨ ਵਿੱਚ ਹੁਣ ਮਜ਼ਾ ਨਹੀਂ ਰਿਹਾ : ਅਮਰੀਕਾ

0


ਵਾਸ਼ਿੰਗਟਨ  (ਆਵਾਜ਼ ਬਿਊਰੋ)-ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਅੱਜ ਪਾਕਿਸਤਾਨ ਵਿਰੁੱਧ ਇੱਕ ਮਹੱਤਪੂਰਨ ਬਿਆਨ ਦਿੰਦਿਆਂ ਕਿਹਾ ਕਿ ਉਸ ਨਾਲ ਸਮਝੌਤੇ ਕਰਨ ਅਤੇ ਮਿਲਵਰਤਨ ਵਧਾਉਣ ਵਿੱਚ ਹੁਣ ਸਾਨੂੰ ਕੋਈ ਬਹੁਤੀ ਖੁਸ਼ੀ ਨਹੀਂ ਮਿਲਦੀ। ਨਾਲ ਹੀ ਉਸ ਨੇ ਕਿਹਾ ਕਿ ਅੱਜ ਸਾਡੇ ਲਈ ਪਾਕਿਸਤਾਨ ਨਾਲੋਂ ਭਾਰਤ ਵਧੇਰੇ ਮਹੱਤਵਪੂਰਨ ਹੈ। ਉਸ ਨਾਲ ਕੀਤੇ ਜਾ ਰਹੇ ਸਮਝੌਤੇ ਅਤੇ ਕੰਮਕਾਰ ਸਾਨੂੰ ਵਧੇਰੇ ਖੁਸ਼ੀ ਅਤੇ ਲਾਭ ਦੇ ਰਹੇ ਹਨ।  ਪਿਛਲੇ ਕੁੱਝ ਦਿਨਾਂ ਤੋਂ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਅਤੇ ਅਮਰੀਕਾ ਵਿੱਚ ਕਾਇਮ ਨਿੱਘੇ ਰਿਸ਼ਤਿਆਂ ਵਿੱਚ ਵੱਡੀਆਂ ਦਰਾੜਾਂ ਆਈਆਂ ਹਨ। ਟਿਲਰਸਨ ਨੇ ਕਿਹਾ ਹੈ ਕਿ ਸਾਡੇ ਪਾਕਿਸਤਾਨ ਨਾਲ ਰਿਸ਼ਤੇ ਤਾਂ ਹੀ ਸੁਧਰਨਗੇ ਜੇਕਰ ਉਹ ਬਿਹਤਰ ਤਰੀਕੇ ਨਾਲ ਕੰਮ ਕਰਕੇ ਵਿਖਾਏ। ਉਨ੍ਹਾਂ ਕਿਹਾ ਕਿ ਇੰਡੋਪੈਸਫਿਕ ਖੇਤਰ ਵਿੱਚ ਭਾਰਤ ਨਾਲ ਮਜ਼ਬੂਤ ਸਬੰਧ ਸਮੇਂ ਦੀ ਲੋੜ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਬੀਤੇ 10 ਸਾਲਾਂ ਵਿੱਚ ਪਾਕਿਸਤਾਨ ਨੇ ਸਾਡੀਆਂ ਉਮੀਦਾਂ ਮੁਤਾਬਕ ਕੰਮ ਨਹੀਂ ਕੀਤਾ, ਨਾਲ ਹੀ ਉਨ੍ਹਾਂ ਕਿਹਾ ਕਿ  ਆਪਣੀ ਜਮੀਨ ਉੱਪਰੋਂ ਅੱਤਵਾਦੀ ਅੱਡੇ ਖਤਮ ਕਰਨ ਤੋਂ ਬਾਅਦ ਹੀ ਪਾਕਿਸਤਾਨ ਨਾਲ ਕੋਈ ਅਗਲੀ ਗੱਲਬਾਤ ਹੋ ਸਕਦੀ ਹੈ।  ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਅੱਤਵਾਦੀਆਂ ਦਾ ਸੁਰੱਖਿਅਤ ਸਵਰਗ ਨਹੀਂ ਬਣਨ ਦਿੱਤਾ ਜਾਵੇਗਾ।

Share.

About Author

Leave A Reply