ਸਟੱਡੀ ਸਰਕਲ ਦਾ 13ਵਾਂ ਜ਼ੋਨਲ ਪੱਧਰੀ ਦੋ ਰੋਜ਼ਾ ਆਤਮ ਪ੍ਰਬੋਧ ਸਮਾਗਮ ਸ਼ੁਰੂ

0
ਕੋਟਕਪੂਰਾ – ਸੁਭਾਸ਼ ਮਹਿਤਾ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਥਾਨਕ ਜ਼ੋਨਲ ਦਫਤਰ ਵਿਖੇ 13ਵੇਂ ਜ਼ੋਨਲ ਪੱਧਰੀ 2 ਰੋਜ਼ਾ ਆਤਮ ਪ੍ਰਬੋਧ ਸਮਾਗਮ ਦੀ ਆਰੰਭਤਾ ਭਾਈ ਚਰਨਜੀਤ ਸਿੰਘ ਦੇ ਰਾਗੀ ਜੱਥੇ ਦੇ ਸ਼ਬਦ ਗਾਇਣ ਨਾਲ ਹੋਈ। ਸਮਾਗਮ ‘ਚ ਮੁੱਖ ਮਹਿਮਾਨ ਪ੍ਰਸਿੱਧ ਕਥਾ ਵਾਚਕ ਭਾਈ ਜਸਵੰਤ ਸਿੰਘ ਪਰਵਾਨਾ ਸਮੇਤ ਕੇਂਦਰੀ ਦਫਤਰ ਦੇ ਸਰਪ੍ਰਸਤ ਪਿੰ੍ਰ: ਰਾਮ ਸਿੰਘ, ਚੇਅਰਮੈਨ ਪ੍ਰਤਾਪ ਸਿੰਘ, ਚੀਫ ਸਕੱਤਰ ਪ੍ਰਿਥੀ ਸਿੰਘ ਖਾਲਸਾ, ਐਡੀਸ਼ਨਲ ਚੀਫ ਆਰਗੇਨਾਈਜ਼ਰ ਅਕਾਦਮਿਕ ਡਾ. ਅਵੀਨਿੰਦਰਪਾਲ ਸਿੰਘ, ਜ਼ੋਨਲ ਸਰਪ੍ਰਸਤ ਬਲਵੰਤ ਸਿੰਘ, ਪ੍ਰਿੰ: ਪ੍ਰਭਜੀਤ ਕੌਰ ਬਠਿੰਡਾ ਅਤੇ ਜ਼ੋਨਲ ਪ੍ਰਧਾਨ ਸ਼ਿਵਰਾਜ ਸਿੰਘ ਮੰਚ ‘ਤੇ ਬਿਰਾਜਮਾਨ ਸਨ। ਪ੍ਰੋ: ਗੁਰਪ੍ਰੀਤ ਸਿੰਘ ਜ਼ੋਨਲ ਸਕੱਤਰ ਨੇ ਇਸ ਮੌਕੇ 3 ਜ਼ਿਲ੍ਹਿਆਂ ‘ਚੋਂ ਆਏ ਲਗਭਗ 190 ਪ੍ਰਤੀਨਿਧਾਂ ਨੂੰ ਜੀ ਆਇਆਂ ਆਖਿਆ।  ਸਮਾਗਮ ਦੇ ਆਰੰਭਕ ਸ਼ੈਸ਼ਨ ‘ਚ ਪ੍ਰਸਿੱਧ ਕਥਾਵਾਚਕ ਭਾਈ ਜਸਵੰਤ ਸਿੰਘ ਪਰਵਾਨਾ ਨੇ “ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇਧਾਰ” ਪ੍ਰੇਰਨਾਮਈ ਵਾਕ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਗਿਆਨ ਦਾ ਅਭਿਮਾਨ ਨਹੀ ਕਰਨਾ ਚਾਹੀਦਾ ਸਗੋ ਗਿਆਨ ਤਾਂ ਇੱਕ ਜੋਤ ਹੈ ਤੇ ਗਿਆਨ ਦਾ ਮਾਲਕ ਨਹੀਂ ਬਣਨਾ ਇਸ ਨੂੰ ਤਾਂ ਵੰਡਣਾ ਹੈ। ਦੂਜਾ ਸਾਡੀ ਪਛਾਣ ਬਨਣੀ ਚਾਹੀਦੀ ਹੈ ਤਾਂ ਕਿ ਹੰਕਾਰ ਭਾਵ ਅਭਿਮਾਨ ਨਾ ਬਣੇ। ਉਨਾ ਕਿਹਾ ਕਿ ਜਿੱਥੇ ਵਿਤਕਰੇ ਤੇ ਮਾਣ ਨੂੰ ਮਨ ਵਿੱਚੋਂ ਕੱਢ ਦਿਓ ਤਾਂ ਮੇਰ ਤੇਰ ਸਭ ਖਤਮ ਹੋ ਜਾਵੇਗੀ ਕਿਉਂਕਿ ਉਕਤ ਵਿਕਾਰਾਂ ਨੂੰ ਤਿਆਗ ਕੇ ਹੀ ਇਸ ਖੰਡੇ ਮਾਰਗ ‘ਤੇ ਚੱਲਿਆ ਜਾ ਸਕਦਾ ਹੈ। ਭਾਈ ਜਸਵੰਤ ਸਿੰਘ ਪਰਵਾਨਾ ਨੇ ਸਟੱਡੀ ਸਰਕਲ ਦੀ ਸਾਲਾਨਾਂ ਰਿਪੋਰਟ ਜਾਰੀ ਕੀਤੀ। ਜ਼ੋਨਲ ਪ੍ਰਧਾਨ ਸ਼ਿਵਰਾਜ ਸਿੰਘ ਨੇ “ਜਥੇਬੰਦ ਹੋਣ ਦੀ ਲੋੜ ਤੇ ਜਥੇਬੰਦ ਕਿਵੇਂ ਹੋਈਏ” ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਜ਼ੋਨ ਵਲੋਂ 64 ਕਾਰਜਾਂ ਵਿਚੋਂ 54 ਕਾਰਜ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿਚ ਨੈਤਿਕ ਸਿੱਖਿਆ ਇਮਤਿਹਾਨ, ਸ਼ਖਸ਼ੀਅਤ ਉਸਾਰੀ ਕੈਂਪ, ਅੰਤਰ ਸਕੂਲ ਤੇ ਕਾਲਜ ਮੁਕਾਬਲੇ, ਸ਼ਬਦ ਗੁਰੂ ਸਮਾਗਮ ਆਦਿ ਸ਼ਾਮਲ ਹਨ।  ਤੀਜੇ ਸ਼ੈਸ਼ਨ ਦੇ ਮੁੱਖ ਮਹਿਮਾਨ ਉੱਘੇ ਸਿੱਖ ਚਿੰਤਕ ਅਜਮੇਰ ਸਿੰਘ ਨੇ ‘ਭਵਿੱਖਤ  ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ’ ਵਿਸ਼ੇ ਬਾਰੇ 2 ਘੰਟੇ ਸਟੱਡੀ ਸਰਕਲ ਦੇ ਪ੍ਰਤੀਨਿੱਧਾਂ ਨਾਲ ਗੱਲਬਾਤ ਰਾਹੀ ਵਿਚਾਰ ਸਾਂਝੇ ਕੀਤੇ।
ਸਮਾਗਮ ‘ਚ ਰਿਪੋਰਟ ਸ਼ੈਸ਼ਨ ‘ਚ ਗੁਰਪ੍ਰੀਤ ਸਿੰਘ ਕਾਨਿਆਵਾਲੀ, ਕੁਲਦੀਪ ਸਿੰੰਘ ਫਰੀਦਕੋਟ, ਡਾ: ਕਰਨਜੀਤ ਸਿੰਘ, ਨਵਨੀਤ ਸਿੰਘ ਕੋਟਕਪੂਰਾ, ਰਣਜੀਤ ਸਿੰਘ ਬੁਰਜ ਜਵਾਹਰ ਸਿੰਘ, ਪਰਮਵੀਰ ਸਿੰਘ ਮੁਕਤਸਰ, ਕੁਲਦੀਪ ਸਿੰਘ ਭਗਤਾ ਭਾਈ ਕਾ, ਸਤਵੀਰ ਸਿੰਘ ਬਾਘਾਪੁਰਾਣਾ, ਗੁਰਚਰਨ ਸਿੰਘ ਜੈਤੋ, ਰਾਜਪ੍ਰੀਤ ਸਿੰਘ ਮੁਕਤਸਰ ਅਤੇ ਬਲਵੰਤ ਸਿੰਘ ਕਾਲਝਰਾਣੀ ਆਦਿ ਨੇ ਸਾਰਿਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ । ਜ਼ੋਨਲ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਤਿੰਨ ਜ਼ਿਲ੍ਹਿਆਂ ਦੇ 12 ਖੇਤਰਾਂ ਦੇ ਪ੍ਰਤੀਨਿੱਧਾਂ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੀ ਮੌਜੂਦ ਸਨ।
Share.

About Author

Leave A Reply