ਵਿਜੇ ਮਾਲਿਆ ਦੀ ਬ੍ਰਿਟੇਨ ਵਿੱਚ ਜਾਇਦਾਦ ਸੀਲ

0


ਲੰਡਨ/ਨਵੀਂ ਦਿੱਲੀ (ਆਵਾਜ਼ ਬਿਊਰੋ)-ਭਾਰਤੀ ਬੈਂਕਾਂ ਦਾ ਪੈਸਾ ਲੈ ਕੇ ਦੌੜੇ ਕਾਰੋਬਾਰੀ ਵਿਜੈ ਮਾਲਿਆ ਦੀ ਬ੍ਰਿਟੇਨ ਵਿੱਚ ਮੌਜੂਦ ਸਾਰੀ ਜਾਇਦਾਦ ਉਥੋਂ ਦੀ ਇੱਕ ਅਦਾਲਤ ਨੇ ਸੀਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਵਿਜੇ ਮਾਲਿਆ ਦੇ ਖਰਚ ਲਈ ਵੀ ਹੱਦ ਤੈਅ ਕਰਦਿਆਂ ਉਸ ਨੂੰ ਸਿਰਫ 4.35 ਲੱਖ ਰੁਪਏ ਹਰ ਹਫਤੇ ਖਰਚ ਕਰਨ ਲਈ ਕਿਹਾ ਗਿਆ ਹੈ। ਲੰਡਨ ਦੇ ਅਦਾਲਤ ਨੇ ਭਾਰਤੀ ਅਦਾਲਤ ਦੇ ਫੈਸਲੇ ਨੂੰ ਮੰਨਦਿਆਂ ਹੋਇਆਂ ਇਹ ਹੁਕਮ ਜਾਰੀ ਕੀਤਾ ਹੈ। ਬੈਂਕਾਂ ਮੁਤਾਬਕ ਮਾਲਿਆ ਬ੍ਰਿਟੇਨ ਵਿੱਚ ਘੱਟੋ-ਘੱਟ 3 ਜਾਇਦਾਦਾਂ , ਕਈ ਕਾਰਾਂ ਅਤੇ ਹੋਰ ਕੀਮਤੀ ਚੀਜਾਂ ਦਾ ਮਾਲਕ ਹੈ। ਮਾਲਿਆ ਨੂੰ ਭਾਰਤ ਹਵਾਲੇ ਕਰਨ ਦੇ ਕੇਸ ਦੀ ਸੁਣਵਾਈ ਵੀ ਲੰਡਨ ਦੀ ਇੱਕ ਅਦਾਲਤ ਵਿੱਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਵਿਜੇ ਮਾਲਿਆ ਭਾਰਤੀ 17 ਬੈਂਕਾਂ ਦਾ 9,432 ਕਰੋੜ ਰੁਪਏ ਦਾ ਦੇਣਦਾਰ ਹੈ। ਗ੍ਰਿਫਤਾਰੀ ਤੋਂ ਬਚਣ ਲਈ ਉਹ ਪਿਛਲੇ ਸਾਲ 2 ਮਾਰਚ ਨੂੰ ਭਾਰਤ ਛੱਡ ਬ੍ਰਿਟੇਨ ਦੌੜ ਗਿਆ ਸੀ।

Share.

About Author

Leave A Reply