ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਖੇਡਾਂ ‘ਚੋਂ 70 ਸਾਲਾਂ ਹਰਭਜਨ ਸਿੰਘ ਨੇ ਜਿੱਤੇ ਮੈਡਲ

0

ਫਤਿਹਗੜ੍ਹ ਚੂੜੀਆਂ – ਰਮੇਸ਼ ਕੁਮਾਰ ਸੋਨੀ, ਬਲਜੀਤ ਸਿੰਘ ਅਵਾਣ
ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਅਲਾਵਲਵਾਲ ਦੇ 70 ਸਾਲਾਂ ਬਜ਼ੁਰਗ ਹਰਭਜਨ ਸਿੰਘ ਜੋ ਕਿ ਅੱਜ ਵੀ ਨੌਜਵਾਨਾਂ ਤੋਂ ਜ਼ਿਆਦਾ ਵੱਧ ਮੁਆਰਕੇ ਮਾਰਦਾ ਹੋਇਆ ਪੰਜਾਬ ਦੇ ਵੱਖ¸ਵੱਖ ਜ਼ਿਲ੍ਹਿਆਂ ਵਿਚ ਹੋਈਆਂ ਮਾਸਟਰ ਐਥਲੈਟਿਕਸ ਖੇਡਾਂ ਵਿਚ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰ ਕੇ ਸਫ਼ਲਤਾ ਦੇ ਝੰਡੇ ਗੱਡਦਾ ਹੋਇਆ ਸੂਬੇ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਰਿਹਾ ਹੈ। ਹਰਭਜਨ ਸਿੰਘ ਦੇ ਜੀਵਨ ‘ਤੇ ਝਾਤੀ ਮਾਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਨੇ 55 ਸਾਲ ਦੀ ਉਮਰ ਦੌਰਾਨ ਸੰਨ 2003 ਵਿਚ ਪੀ.ਏ.ਪੀ ਜਲੰਧਰ ਤੋਂ 400 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਜਿੱਤ ਦੀ ਨੀਂਹ ਰੱਖੀ ਸੀ ਅਤੇ 2003 ਵਿਚ ਮਨੀਪੁਰ ‘ਚ ਹੋਈਆਂ ਖੇਡਾਂ ਵਿਚ 5000 ਹਜ਼ਾਰ ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸੰਨ 2005 ਵਿਚ ਚੇਨਈ ਵਿਚ 10, 000 ਹਜ਼ਾਰ ਮੀਟਰ ਦੌੜ ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ। ਹਰਭਜਨ ਸਿੰਘ ਨੇ ਪੰਜਾਬ ਦੇ ਵੱਖ¸ਵੱਖ ਜ਼ਿਲ੍ਹਿਆਂ ਤੋਂ ਇਲਾਵਾ ਦੇਸ਼ ਦੇ ਦੂਸਰੇ ਸੂਬਿਆਂ ਵਿਚ ਵੀ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰ ਕੇ ਆਪਣੀ ਬਹਾਦਰੀ ਦਾ ਲੋਹਾ ਮੰਨਵਾਇਆ।  ਸੰਨ 2013 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 110 ਮੀਟਰ ਦੌੜ 19*67 ਸਕਿੰਟ ‘ਚ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।  ਇਥੇ ਇਹ ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਈਆ ਮਾਸਟਰ ਐਥਲੈਟਿਕਸ ਖੇਡਾਂ ਦੌਰਾਨ ਵੀ ਹਰਭਜਨ ਸਿੰਘ ਨੇ ਹਰਡਲ 200 ਮੀਟਰ ਦੌੜ ‘ਚੋਂ ਦੂਸਰਾ, 300 ਮੀਟਰ ਦੌੜ ‘ਚੋਂ ਦੂਸਰਾ ਅਤੇ 100 ਮੀਟਰ ਦੌੜ ‘ਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸੰਗਰੂਰ ਮਸਤੂਆਣਾ ਵਿਖੇ  ਹੋਈਆਂ ਖੇਡਾਂ ‘ਚ 3 ਮੈਡਲ ਹਾਸਲ ਕੀਤੇ। ਇਸ ਮੌਕੇ ਹਰਭਜਨ ਸਿੰਘ ਦਾ ਪਿੰਡ ਅਲਾਵਲਵਾਲ ਪਹੁੰਚਣ ‘ਤੇ ਪਿੰਡ ਦੇ ਮੋਹਤਬਰ ਵਿਅਕਤੀਆ ਨੇ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ। ਇਸ ਮੌਕੇ ਸਰਪੰਚ ਜਗਜੀਤ ਸਿੰਘ ਅਲਾਵਲਵਾਲ ਨੇ ਹਰਭਜਨ ਸਿੰਘ ਨੂੰ ਨਕਦ ਰਾਸ਼ੀ 10 ਹਜ਼ਾਰ, ਮਾਸਟਰ ਬਲਦੇਵ ਸਿੰਘ ਨੇ 2  ਹਜ਼ਾਰ, ਰਾਜਾ ਖੇਤੀ ਸਟੋਰ ਮਾਲੇਵਾਲ ਨੇ 2 ਹਜ਼ਾਰ ਦੀ ਰਾਸ਼ੀ ਭੇਟ ਕੀਤੀ। ਇਸ ਮੌਕੇ ਕੁਲਬੀਰ ਸਿੰਘ ਮਾਲੇਵਾਲ,  ਕੁਲਵੰਤ ਸਿੰਘ, ਸੁਖਦੇਵ ਸਿੰਘ ਮਾਲੇਵਾਲ, ਸਤਨਾਮ ਸਿੰਘ ਵੀਲ੍ਹਾ, ਜਸਪਾਲ ਸਿੰਘ ਸੈਕਟਰੀ, ਤਰਸੇਮ ਸਿੰਘ ਬਾਬਾ, ਗਿਆਨ ਸਿੰਘ, ਗੁਰਮੇਜ ਸਿੰਘ, ਕਰਮਨ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।

Share.

About Author

Leave A Reply