ਮੁਸ਼ੱਰਫ ਵੱਲੋਂ ਹਾਫਿਜ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਦਾ ਐਲਾਨ

0


ਇਸਲਾਮਾਬਾਦ (ਆਵਾਜ਼ ਬਿਊਰੋ)-ਪਾਕਿਸਤਾਨ ਦੇ ਵੱਖਵਾਦੀ ਨੇਤਾ ਹਾਫਿਜ ਸਈਅਦ ਵੱਲੋਂ 2018 ਦੀਆਂ ਪਾਕਿਸਤਾਨ ਵਿੱਚ ਹੋਣ ਵਾਲੀਆਂ ਆਮ ਚੋਣਾਂ ਭਾਰਤੀ ਕਬਜੇ ਵਾਲੇ ਕਸ਼ਮੀਰ ਦੀ ਆਜ਼ਾਦੀ ਦੇ ਨਾਮ ਲੜਨ ਦੇ ਕੀਤੇ ਐਲਾਨ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਨੇ ਵੀ ਐਲਾਨ ਕੀਤਾ ਹੈ ਕਿ ਉਹ ਹਾਫਿਜ ਸਈਅਦ ਨਾਲ ਰਲ ਕੇ ਪਾਕਿਸਤਾਨ ਦੀਆਂ ਆਮ ਚੋਣਾਂ ਲੜਨ ਲਈ ਤਿਆਰ ਹਨ। ਆਪਣੇ ਆਪ ਨੂੰ ਹਾਫਿਜ ਸਈਅਦ ਦਾ ਸਭ ਤੋਂ ਵੱਡਾ ਹਮਾਇਤੀ ਕਰਾਰ ਦਿੰਦਿਆਂ ਮੁਸ਼ੱਰਫ ਨੇ ਕਿਹਾ ਹੈ ਕਿ ਹਾਲੇ ਤੱਕ  ਸਈਅਦ ਜਾਂ ਉਨ੍ਹਾਂ ਦੇ ਕਿਸੇ ਹਮਾਇਤੀ ਨਾਲ ਇਸ ਬਾਰੇ ਗੱਲਬਾਤ ਨਹੀਂ ਹੋਈ, ਪਰ ਜੇ ਉਹ ਮੇਰੇ ਨਾਲ ਗੱਠਜੋੜ ਬਣਾਉਣ ਵਿੱਚ ਦਿਲਚਸਪੀ ਲੈਣਗੇ ਤਾਂ ਮੈਂ ਉਨ੍ਹਾਂ ਦਾ ਸਵਾਗਤ ਕਰਾਂਗਾ। ਮੁਸ਼Îੱਰਫ ਨੇ ਪਿਛਲੇ ਮਹੀਨੇ ਵੀ ਪਾਕਿਸਤਾਨ ਵਿੱਚ ਇੱਕ ਵੱਡਾ ਸਿਆਸੀ ਫਰੰਟ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਇਸ ਵਿੱਚ ਸ਼ਾਮਲ ਹੋਣ ਵਾਲੀਆਂ ਦੋ ਦਰਜਨ ਤੋਂ ਵੱਧ ਪਾਰਟੀਆਂ ਦੇ ਨਾਂਅ ਵੀ ਐਲਾਨ ਕੀਤੇ ਸਨ। ਮੁਸ਼ੱਰਫ ਦੇ ਐਲਾਨ ਤੋਂ ਕੁੱਝ ਸਮਾਂ ਬਾਅਦ ਹੀ ਕਈ ਪਾਰਟੀਆਂ ਨੇ ਮੁਸ਼ੱਰਫ ਨਾਲ ਗੱਠਜੋੜ ਨਾ ਕਰਨ ਦਾ ਐਲਾਨ ਕਰ ਦਿੱਤਾ ਸੀ।

Share.

About Author

Leave A Reply