ਪਾਕਿ ਨੇ ਅੱਤਵਾਦੀ ਪਨਾਹਗਾਹਾਂ ਖਤਮ ਨਾ ਕੀਤੀਆਂ ਤਾਂ ਅਸੀਂ ਤਬਾਹ ਕਰ ਦਿਆਂਗੇ : ਅਮਰੀਕਾ

0


ਵਾਸ਼ਿੰਗਟਨ (ਆਵਾਜ਼ ਬਿਊਰੋ)-ਅਮਰੀਕਾ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਆਪਣੀ ਜਮੀਨ ਉੱਪਰ ਚੱਲ ਰਹੀਆਂ ਅੱਤਵਾਦੀਆਂ ਦੀਆਂ ਪਨਾਹਗਾਹਾਂ ਨੂੰ ਖਤਮ ਨਹੀਂ ਕੀਤਾ ਤਾਂ ਅਮਰੀਕਾ ਆਪ ਇਸ ਸਬੰਧ ਵਿੱਚ ਕਾਰਵਾਈ ਕਰਦਿਆਂ ਅੱਤਵਾਦੀਆਂ ਦੇ ਟਿਕਾਣੇ ਤਬਾਹ ਕਰ ਦੇਵੇਗਾ। ਅਮਰੀਕਾ ਨੇ ਕਿਹਾ ਕਿ ਅੱਤਵਾਦੀ ਸਰਗਰਮੀਆਂ ਰੋਕਣ ਲਈ ਅਮਰੀਕਾ ਪਾਕਿਸਤਾਨ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਅਮਰੀਕਾ ਵੱਲੋਂ ਇਹ ਚਿਤਾਵਨੀ ਦੇਸ਼ ਦੀ ਪ੍ਰਮੁੱਖ ਏਜੰਸੀ ਸੀ.ਆਈ.ਏ. ਦੇ ਮੁੱਖੀ ਮਾਈਕ ਪੋਮਪੀਓ ਨੇ ਦੱਸੀ ਹੈ। ਇਸੇ ਤਰ੍ਹਾਂ ਹੀ ਅਮਰੀਕਾ ਦੇ ਰੱਖਿਆ ਮੰਤਰੀ ਜਿੰਮ ਮੈਂਟੇਸ ਵੀ ਅੱਜ ਪਾਕਿਸਤਾਨ ਪਹੁੰਚੇ ਹਨ। ਇੱਥੇ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਅਬਾਸੀ ਅਤੇ ਫੌਜ ਮੁੱਖੀ ਜਾਵੇਦ ਬਾਜਵਾ ਨਾਲ ਗੱਲਬਾਤ ਕਰਨਗੇ। ਰੱਖਿਆ ਮੰਤਰੀ ਬਣਨ ਤੋਂ ਬਾਅਦ ਮੈਂਟੇਸ ਦੀ ਇਹ ਪਹਿਲੀ ਪਾਕਿਸਤਾਨ ਯਾਤਰਾ ਹੈ। ਸੀ.ਆਈ.ਏ. ਦੇ ਡਾਇਰੈਕਟਰ ਨੇ ਇਹ ਵੀ ਦੱਸਿਆ ਹੈ ਕਿ ਦੱਖਣ ਏਸ਼ੀਆ ਲਈ ਜੋ ਮਹੱਤਵਪੂਰਨ ਨੀਤੀ ਬਣਾਈ ਗਈ ਹੈ, ਉਸ ਦੇ ਤਹਿਤ ਪਾਕਿਸਤਾਨ ਵਿੱਚ ਚੱਲ ਰਹੇ ਅੱਤਵਾਦੀ ਟਿਕਾਣਿਆਂ ਨੂੰ ਖਤਮ ਕਰਨਾ ਰਣਨੀਤੀ ਦਾ ਮੁੱਖ ਹਿੱਸਾ ਹੈ।

Share.

About Author

Leave A Reply