ਭਾਰਤ ਲਈ ਵਰਦਾਨ ਬਣਨ ਵਾਲੀ ਚਾਬਹਾਰ ਬੰਦਰਗਾਹ ਦੇ ਪਹਿਲੇ ਪੜਾਅ ਦਾ ਇਰਾਨੀ ਰਾਸ਼ਟਰਪਤੀ ਵੱਲੋਂ ਉਦਘਾਟਨ

0


ਨਵੀਂ ਦਿੱਲੀ (ਆਵਾਜ਼ ਬਿਊਰੋ)-ਇਰਾਨ ਵਿੱਚ ਚਾਬਹਾਰ ਬੰਦਰਗਾਹ ਦੇ ਪਹਿਲੇ ਪੜਾਅ ਦਾ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਉਦਘਾਟਨ ਕਰ ਦਿੱਤਾ। ਭਾਰਤ ਲਈ ਅਫਗਾਨਿਸਤਾਨ ਅਤੇ ਹੋਰ ਯੂਰਪੀ ਦੇਸ਼ਾਂ ਦੇ ਸਿੱਧੇ ਦਰਵਾਜ਼ੇ ਖੋਲ੍ਹਣ ਵਾਲੀ ਇਸ ਬੰਦਰਗਾਹ ਨੂੰ ਤਿਆਰ ਕਰਨ ਵਿੱਚ ਭਾਰਤ ਨੇ ਵੀ ਵੱਡੀ ਪੱਧਰ ‘ਤੇ ਮੱਦਦ ਕੀਤੀ ਹੈ। ਇਸ ਬੰਦਰਗਾਹ ਦੇ ਚਾਲੂ ਹੋਣ ਨਾਲ ਦੱਖਣ ਪੂਰਬੀ ਤਿਰਕਸਤਾਨ, ਬਲੋਚਿਸਤਾਨ ਰਾਹੀਂ ਭਾਰਤ, ਈਰਾਨ, ਅਫਗਾਨਿਸਤਾਨ ਦੇ ਵਿਚਾਲੇ ਇੱਕ ਨਵਾਂ ਸੜਕ ਮਾਰਗ ਸ਼ੁਰੂ ਕਰੇਗਾ, ਜਿਸ ਨਾਲ ਅੱਗੇ ਉਹ ਯੂਰਪੀ ਦੇਸ਼ਾਂ ਤੱਕ ਪਾਕਿਸਤਾਨ ਨੂੰ ਬਾਈਪਾਸ ਕਰਕੇ ਆਪਣੀ ਕਾਰੋਬਾਰੀ ਸਾਂਝ ਵਧਾ ਸਕੇਗਾ। ਮੌਜੂਦਾ ਸਮੇਂ ਭਾਰਤ ਨੂੰ ਅਫਗਾਨਿਸਤਾਨ ਜਾਣ ਲਈ ਪਾਕਿਸਤਾਨ ਵਿੱਚੋਂ ਹੋ ਕੇ ਜਾਣਾ ਪੈਂਦਾ ਹੈ।

Share.

About Author

Leave A Reply