ਅਗਲੇ ਸਾਲ ਚੋਣ ਲੜਾਂਗਾ ਕਸ਼ਮੀਰ ਦੀ ਆਜ਼ਾਦੀ ਮੰਗਣ ਵਾਲਿਆਂ ਦੇ ਨਾਲ : ਸਈਅਦ

0


ਲਾਹੌਰ (ਆਵਾਜ਼ ਬਿਊਰੋ)-ਮੁੰਬਈ ਹਮਲੇ ਦੇ ਮੁੱਖ ਦੋਸ਼ੀ ਵੱਜੋਂ ਪ੍ਰਚਾਰੇ ਜਾਂਦੇ ਪਾਕਿਸਤਾਨੀ ਆਗੂ ਹਾਫਿਜ ਸਈਅਦ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ 2018 ਵਿੱਚ ਹੋਣ ਵਾਲੀਆਂ ਪਾਕਿਸਤਾਨ ਦੀਆਂ ਆਮ ਚੋਣਾਂ ਉਹ ਆਪਣੀ ਪਾਰਟੀ ਜਮਾਤ-ਉਦ-ਦਾਅਵਾ ਦੇ ਰਾਹੀਂ ਕਸ਼ਮੀਰ ਦੀ ਆਜ਼ਾਦੀ ਮੰਗਣ ਵਾਲਿਆਂ ਦੇ ਨਾਂਅ ਲੜਨਗੇ। ਹਾਫਿਜ ਸਈਅਦ ਨੇ ਇਹ ਵੀ ਕਿਹਾ ਹੈ ਕਿ ਇਹ ਚੋਣਾਂ ਉਹ ਮਿਲੀ ਮੁਸਲਿਮ ਲੀਗ ਦੇ ਬੈਨਰ ਹੇਠ ਲੜਨਗੇ। ਸਈਅਦ ਨੇ ਕਿਹਾ ਕਿ  ਮੈਂ 2018 ਦਾ ਸਾਲ ਉਨ੍ਹਾਂ ਕਸ਼ਮੀਰ ਵਾਸੀਆਂ ਦੇ ਨਾਂਅ ਕਰਦਾ ਹਾਂ, ਜੋ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਨ। ਸਈਅਦ ਨੇ ਇਸ ਮੌਕੇ ਇਹ ਵੀ ਕਿਹਾ ਕਿ ਮੈਂ ਕਸ਼ਮੀਰੀਆਂ ਦੀ ਹਮਾਇਤ ਜਾਰੀ ਰੱਖਾਂਗਾ।  ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਨੂੰ ਇਸ ਮਾਮਲੇ ਵਿੱਚ ਕੀ ਕੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਉਸ ਨੇ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਮੈਂ ਕਸ਼ਮੀਰੀਆਂ ਲਈ ਆਵਾਜ਼ ਉਠਾਉਣੀ ਬੰਦ ਕਰ ਦਿਆਂ। ਇਸ ਲਈ ਅਮਰੀਕਾ ਤੋਂ ਲੈ ਕੇ ਦੁਨੀਆਂ ਦੇ ਹੋਰ ਦੇਸ਼ਾਂ ਵੱਲੋਂ ਪਾਕਿਸਤਾਨ ਉੱਪਰ ਦਬਾਅ ਪਾਇਆ ਜਾ ਰਿਹਾ ਹੈ।

Share.

About Author

Leave A Reply