ਪੇਸ਼ਾਵਰ – ‘ਵਰਸਿਟੀ ਹੋਸਟਲ ‘ਚ ਫਾਇਰਿੰਗ : 13 ਮਰੇ

0


*ਬੁਰਕਾ ਪਹਿਨੇ ਹਮਲਾਵਰਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 30 ਜ਼ਖਮੀਂ
ਪੇਸ਼ਾਵਰ (ਆਵਾਜ਼ ਬਿਊਰੋ)-ਪਾਕਿਸਤਾਨ ਦੇ ਉੱਤਰ ਪੱਛਮੀ ਸ਼ਹਿਰ ਪੇਸ਼ਾਵਾਰ ਵਿੱਚ ਅੱਤਵਾਦੀਆਂ ਦੀ ਫਾਈਰਿੰਗ ਵਿੱਚ 13 ਲੋਕ ਮਾਰੇ ਗਏ ਅਤੇ 30 ਲੋਕ ਜ਼ਖਮੀਂ ਹੋ ਗਏ। ਅੱਤਵਾਦੀਆਂ ਨੇ ਯੂਨੀਵਰਸਿਟੀ ਮਾਰਗ ‘ਤੇ ਡਾਇਰੈਕਟਰ ਆਫ ਐਗਰੀਕਲਚਰ ਐਕਸਟੈਂਸ਼ਨ ਦੇ ਵਿਦਿਆਰਥੀਆਂ ‘ਤੇ ਹਮਲਾ ਕੀਤਾ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਕਰੀਬ ਤਿੰਨ ਬੰਦੂਕਧਾਰੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਅÎਾਂ ਨੇ ਬੁਰਕੇ ਪਹਿਨੇ ਹੋਏ ਸਨ ਅਤੇ ਉਹ ਇੱਕ ਆਟੋ ਰਾਹੀਂ ਉੱਥੇ ਪਹੁੰਚੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਬੁਰਕੇ ਪਹਿਨੇ ਅੱਤਵਾਦੀਆਂ ਨੇ ਸਵੈਚਾਲਤ ਹੱਥਿਆਰਾਂ ਨਾਲ ਅੰਧਾਧੁੰਦ  ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਨਾਲ ਇਮਾਰਤ ਵਿੱਚ ਅਫਰਾ-ਤਫਰੀ ਮਚ ਗਈ। ਹਮਲੇ ਵਿੱਚ ਜ਼ਖਮੀਂ ਤਿੰਨ ਪੁਲਿਸ ਕਰਮੀਆਂ ਸਹਿਤ ਹੁਣ ਤੱਕ 11 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਮਾਰਤ ਦੇ ਅੰਦਰ ਤੋਂ ਦੋ ਧਮਾਕਿਆਂ ਦੀ ਆਵਾਜ਼ ਵੀ ਸੁਣੀ ਗਈ। ਖੈਬਰ ਪਖਤੂਨਵਾ ਦੇ ਪੁਲਿਸ ਆਈ.ਜੀ. ਸਲਾਉਦੀਨ ਮਹਿਸੂਦ ਨੇ ਕਿਹਾ ਕਿ ਹਮਲੇ ਵਿੱਚ ਘੱਟ ਤੋਂ ਘੱਟ ਤਿੰਨ ਅੱਤਵਾਦੀ ਸ਼ਾਮਲ ਸੀ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਗਿਰਾਇਆ ਹੈ। ਮਹਿਸੂਦ ਨੇ ਕਿਹਾ ਕਿ ਹਮਲੇ ਦੇ ਸਮੇਂ ਇਮਾਰਤ ਵਿੱਚ  ਵਿਦਿਆਰਥੀ ਮੌਜੂਦ ਸਨ, ਲੇਕਿਨ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਬਾਹਰ ਕੱਢ ਲਿਆ ਗਿਆ ਹੈ।

Share.

About Author

Leave A Reply