ਭਾਰਤ ਅਤੇ ਕੌਮਾਂਤਰੀ ਦਬਾਅ ਅੱਗੇ ਝੁਕਿਆ ਪਾਕਿਸਤਾਨ-ਹਾਫਿਜ ਸਈਅਦ ਮੁੜ ਗ੍ਰਿਫਤਾਰ

0


ਇਸਲਾਮਾਬਾਦ (ਆਵਾਜ਼ ਬਿਊਰੋ)-ਭਾਰਤ ਅਤੇ ਕੌਮਾਂਤਰੀ ਦਬਾਅ ਅੱਗੇ ਝੁਕਦੇ ਹੋਏ ਪਾਕਿਸਤਾਨ ਨੇ ਮੁੰਬਈ ਹਮਲਿਆਂ ਦੇ ਮੁੱਖ ਦੋਸ਼ੀ ਕਰਾਰ ਦਿੱਤੇ ਗਏ ਹਾਫਿਜ ਸਈਅਦ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਹੈ। ਕੁੱਝ ਦਿਨ ਹੀ ਪਹਿਲਾਂ ਨਜ਼ਰਬੰਦੀ ਤੋਂ ਰਿਹਾਅ ਕੀਤੇ ਗਏ ਸਈਅਦ ਨੂੰ ਹੁਣ ਕਿਹੜੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਉਸ ਬਾਰੇ ਸਪੱਸ਼ਟ ਨਹੀਂ ਹੋਇਆ। ਕੁੱਝ ਦਿਨ ਪਹਿਲਾਂ  ਪਾਕਿਸਤਾਨੀ ਅਦਾਲਤ ਵੱਲੋਂ ਸਈਅਦ ਖਿਲਾਫ ਕੋਈ ਸਬੂਤ ਪੇਸ਼ ਨਾ ਕਰਨ ਕਰਕੇ ਉਸ ਨੂੰ ਨਜ਼ਰਬੰਦੀ ਤੋਂ ਮੁਕਤ ਕਰਨ ਦਾ ਫੈਸਲਾ ਦਿੱਤਾ ਗਿਆ ਸੀ। ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਉੱਪਰ ਦਬਾਅ ਵਧਾਇਆ ਸੀ ਕਿ ਸਈਅਦ ਨੂੰ ਮੁੜ ਗ੍ਰਿਫਤਾਰ ਕੀਤਾ ਜਾਵੇ। ਇਹ ਵੀ ਸੂਚਨਾ ਹੈ ਕਿ ਅਮਰੀਕਾ ਤੋਂ ਵਿੱਤੀ ਸਹੂਲਤਾਂ ਲੈਣ ਦੀ ਖਾਤਰ ਪਾਕਿਸਤਾਨ ਨੇ ਸਈਅਦ ਨੂੰ ਮੁੜ ਗ੍ਰਿਫਤਾਰ ਤਾਂ ਕਰ ਲਿਆ ਹੈ, ਪਰ ਉਸ ਖਿਲਾਫ ਕੇਸ ਕਮਜ਼ੋਰ ਪਾਏ ਜਾ ਰਹੇ ਹਨ ਤਾਂ ਕਿ ਉਸ ਨੂੰ ਫਿਰ ਅਦਾਲਤ ਤੋਂ ਰਾਹਤ ਮਿਲ ਜਾਵੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਹਾਫਿਜ ਸਈਅਦ ਦੇ ਕੱਟੜ ਹਮਾਇਤੀ ਹਨ।

Share.

About Author

Leave A Reply