ਮਾਪੇ ਕਰਨ ਅੰਗਰੇਜ਼ੀ ਤੋਂ ਗੁਰੇਜ਼ ਪਰ ਧੀ ਨੇ ‘ਅੰਗਰੇਜ਼ੀ’ ਵਿੱਚ ਬੋਲ ਕੇ ਕੱਢ ਦਿੱਤੀਆਂ ਸਾਰੀਆਂ ਰੜਕਾਂ

0

ਲੰਡਨ – ਆਵਾਜ਼ ਬਿੳੂਰੋ
ਹਰ ਦੇਸ਼ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਹੈ। ਕਿਸੇ ਦੂਜੇ ਦੇਸ਼ ਦੀ ਭਾਸ਼ਾ ਨੂੰ ਸਮਝਣਾ, ਬੋਲਣਾ ਅਤੇ ਸਤਿਕਾਰ ਕਰਨਾ ਬੁਰੀ ਗੱਲ ਨਹੀਂ ਹੈ। ਸਾਡਾ ਸੱਭਿਆਚਾਰ, ਵਿਰਾਸਤ ਸਾਨੂੰ ਇਹ ਹੀ ਸਿਖਾਉਂਦਾ ਹੈ ਕਿ ਸਾਰੇ ਧਰਮਾਂ, ਹਰ ਭਾਸ਼ਾ ਅਤੇ ਹਰ ਇਕ ਮਨੁੱਖ ਦਾ ਸਨਮਾਨ ਕੀਤਾ ਜਾਵੇ। ਕੁਝ ਅਜਿਹੀ ਹੀ ਹੈ 16 ਸਾਲਾ ਸੇਲਿਨ ਬੇਗਮ। ਸੇਲਿਨਾ ਨੇ ਇਕ ਅਜਿਹਾ ਕੰਮ ਕੀਤਾ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਉਸ ਦੀ ਸਿਫਤ ਕੀਤੇ ਬਿਨਾਂ ਨਹੀਂ ਰਹੇਗਾ। ਸੇਲਿਨਾ ਬੰਗਲਾਦੇਸ਼ੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ, ਜਿੱਥੇ ਅੰਗਰੇਜ਼ੀ ਨਹੀਂ ਬੋਲੀ ਜਾਂਦੀ ਹੈ। ਇਸ ਦੇ ਬਾਵਜੂਦ ਇਸ ਲੜਕੀ ਨੇ ਬਰਕਸ਼ਾਇਰ ਦੇ ਈਟਨ ਕਾਲਜ ’ਚ ਹੋਈ ਡਿਬੇਟ (ਬਹਿਸ) ’ਚ ਆਪਣੀ ਅੰਗਰੇਜ਼ੀ ਦੇ ਦਮ ’ਤੇ ਪਹਿਲਾ ਸਥਾਨ ਸਾਹਲ ਕੀਤਾ ਹੈ। ਸੇਲਿਨਾ ਲਈ ਇਹ ਸਫਲਤਾ ਇਸ ਲਈ ਵੱਡੀ ਹੈ, ਕਿਉਂਕਿ ਸੇਲਿਨਾ ਦੇ ਮਾਪੇ ਬੰਗਲਾਦੇਸ਼ ਵਿਚ ਪੈਦਾ ਹੋਏ ਹਨ ਅਤੇ 90 ਦੇ ਦਹਾਕੇ ਵਿਚ ਕੰਮ ਦੇ ਸਿਲਸਿਲੇ ਵਿਚ ਬਿ੍ਰਟੇਨ ਆਏ। ਉਨ੍ਹਾਂ ਦੀ ਮਾਂ ਬੋਲੀ ਬੰਗਾਲੀ ਹੋਣ ਕਾਰਨ ਪਰਿਵਾਰ ਵਿਚ ਅੰਗਰੇਜ਼ੀ ਨਹੀਂ ਬੋਲੀ ਜਾਂਦੀ ਹੈ। ਉੱਥੇ ਹੀ ਸੇਲਿਨਾ ਨੇ ਬਹਿਸ ਵਿਚ ਫਰਾਟੇਦਾਰ ਅੰਗਰੇਜ਼ੀ ਬੋਲੀ, ਜਿਸ ਨੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਡਿਬੇਟ (ਬਹਿਸ) ਵਿਚ ਪਹਿਲੇ ਨੰਬਰ ’ਤੇ ਆਉਣ ਤੋਂ ਬਾਅਦ ਸੇਲਿਨਾ ਨੇ ਦੱਸਿਆ ਕਿ ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਤਾਂ ਮੈਂ ਬਹੁਤ ਘਬਰਾਈ ਹੋਈ ਸੀ। ਇਸ ਦੌਰਾਨ ਮੈਂ ਖੁਦ ’ਤੇ ਯਕੀਨ ਮਜ਼ਬੂਤ ਕਰਦੇ ਹੋਏ ਬੋਲਣਾ ਸ਼ੁਰੂ ਕੀਤਾ। ਬਸ ਫਿਰ ਕੀ, ਮੈਂ ਬੋਲਦੀ ਗਈ ਅਤੇ ਨਤੀਜਾ ਸਾਰਿਆਂ ਦੇ ਸਾਹਮਣੇ ਹੈ। ਸੇਲਿਨਾ ਨੇ ਇਹ ਵੀ ਦੱਸਿਆ ਕਿ ਇਹ ਸਫਲਤਾ ਮੇਰੇ ਲਈ ਇਸ ਲਈ ਵੱਡੀ ਹੈ, ਕਿਉਂਕਿ ਇਸ ਡਿਬੇਟ ਦੇ ਟੌਪ-6 ’ਚ ਪਹੁੰਚਣ ਲਈ ਉਸ ਨੇ 200 ਵਿਦਿਆਰਥੀਆਂ ਨੂੰ ਮਾਤ ਦਿੱਤੀ। ਉਸ ਨੇ ਕਿਹਾ ਕਿ ਜਦੋਂ ਤਾੜੀਆਂ ਦੀ ਗੂੰਜ ਵਿਚ ਜੇਤੂ ਦੇ ਨਾਂ ਦਾ ਐਲਾਨ ਕੀਤਾ ਗਿਆ ਤਾਂ ਮੈਨੂੰ ਯਕੀਨੀ ਨਹੀਂ ਸੀ ਕਿ ਮੇਰੇ ਨਾਲ ਲਿਆ ਜਾਵੇਗਾ। ਸੇਲਿਨਾ ਦੇ ਮਾਪੇ ਆਪਣੀ ਧੀ ਦੀ ਸਫਲਤਾ ਤੋਂ ਕਾਫੀ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਸੇਲਿਨਾ ਦੀ ਅਸਾਧਾਰਣ ਉਪਲੱਬਧੀ ਦੂਜੇ ਬੱਚਿਆਂ ਲਈ ਮਿਸਾਲ ਹੈ।

Share.

About Author

Leave A Reply