ਭਿ੍ਰਸ਼ਟਾਚਾਰ ਰੋਕੂ ਅਦਾਲਤ ਨੇ ਸ਼ਰੀਫ ਤੇ ਪਰਿਵਾਰਕ ਮੈਂਬਰਾਂ ਖਿਲਾਫ ਸੁਣਵਾਈ 4 ਦਸੰਬਰ ਤੱਕ ਟਾਲੀ

0

ਇਸਲਾਮਾਬਾਦ – ਆਵਾਜ਼ ਬਿੳੂਰੋ
ਪਾਕਿਸਤਾਨ ਦੀ ਭਿ੍ਰਸ਼ਟਾਚਾਰ ਰੋਕੂ ਅਦਾਲਤ ਨੇ ਸ਼ਰੀਫ ਪਰਿਵਾਰ ਖਿਲਾਫ ਮਾਮਲਿਆਂ ਦੀ ਸੁਣਵਾਈ ਅੱਜ ਟਾਲ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਭਿ੍ਰਸ਼ਟਾਚਾਰ ਦੇ ਤਿੰਨ ਮਾਮਲਿਆਂ ਨੂੰ ਇਕੱਠੇ ਜੋੜਨ ਦੀ ਆਪਣੀ ਮੰਗ ਉੱਤੇ ਇਸਲਾਮਾਬਾਦ ਹਾਈ ਕੋਰਟ ਦਾ ਫੈਸਲਾ ਆਉਣ ਤੱਕ ਕਾਰਵਾਈ ਮੁਅੱਤਲ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਅਦਾਲਤ ਨੇ ਅਜਿਹਾ ਕੀਤਾ। ਸੁਪਰੀਮ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਨੇ ਲੰਘੀ ਅੱਠ ਸਤੰਬਰ ਨੂੰ ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਵਿੱਚ 67 ਸਾਲ ਦੇ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਮਾਮਲੇ ਦਰਜ ਕੀਤੇ ਸਨ। ਜਸਟਿਸ ਮੁਹੰਮਦ ਬਸ਼ੀਰ ਨੇ ਸੁਣਵਾਈ ਕੀਤੀ, ਜਿਸਮੇਂ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰਿਅਮ ਨਵਾਜ ਪੇਸ਼ ਹੋਏ। ਉਨ੍ਹਾਂ ਦੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫਦਰ ਵੀ ਮੌਜੂਦ ਸਨ। ਇਨ੍ਹਾਂ ਵਿਚੋਂ ਇੱਕ ਮਾਮਲੇ ਵਿੱਚ ਸ਼ਰੀਫ ਅਤੇ ਉਨ੍ਹਾਂ ਦੇ ਪੁਤਰਾਂ ਨਾਲ ਮਰੀਅਮ ਅਤੇ ਸਫਦਰ ਵੀ ਦੋਸ਼ੀ ਹਨ। ਬਚਾਅ ਧਿਰ ਦੇ ਵਕੀਲ ਨੇ ਅਦਾਲਤ ਨੂੰ ਇਸਲਾਮਾਬਾਦ ਉੱਚ ਅਦਾਲਤ ਦਾ ਫੈਸਲਾ ਆਉਣ ਤੱਕ ਕਾਰਵਾਈ ਅੱਗੇ ਪਾਉਣ ਦੀ ਅਪੀਲ ਕੀਤੀ। ਸ਼ਰੀਫ ਨੇ ਤਿੰਨਾਂ ਮਾਮਲਿਆਂ ਨੂੰ ਇਕੱਠੇ ਜੋੜਣ ਦੀ ਮੰਗ ਕੀਤੀ ਕਿਉਂਕਿ ਸਾਰੇ ਕਥਿਤ ਤੌਰ ਉੱਤੇ ਕਮਾਈ ਦੇ ਸਰੋਤਾਂ ਤੋਂ ਜਅਿਾਦਾ ਜਾਇਦਾਦ ਇਕੱਠੀ ਕਰਨ ਨਾਲ ਸਬੰਧਤ ਹਨ। ਐਨ.ਏ.ਬੀ. ਦੇ ਵਕੀਲ ਸਰਦਾਰ ਮੁਜੱਫਰ ਨੇ ਅਪੀਲ ਉੱਤੇ ਇਤਰਾਜ ਜਤਾਉਂਦੇ ਹੋਏ ਅਦਾਲਤ ਨੂੰ ਸੁਣਵਾਈ ਜਾਰੀ ਰੱਖਣ ਦੀ ਮੰਗ ਕੀਤੀ ਅਤੇ ਕਿਹਾ ਕਿ ਕੁਝ ਗਵਾਹ ਪਹਿਲਾਂ ਹੀ ਆਪਣਾ ਬਿਆਨ ਦਰਜ ਕਰਾ ਚੁੱਕੇ ਹਨ।

Share.

About Author

Leave A Reply