ਫ਼ਿੰਨਲੈਂਡ ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ

0

ਫ਼ਿੰਨਲੈਂਡ – ਵਿੱਕੀ ਮੋਗਾ
ਪਿਛਲੇ ਦਿਨੀ ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿੱਚ ਯੂਥ ਕੌਂਸਲ ਦੀਆਂ ਵੋਟਾਂ ਪਾਈਆਂ ਗਈਆਂ ਜਿਸ ਵਿੱਚ 13 ਤੋਂ 17 ਸਾਲਾਂ ਦੀ ਉਮਰ ਦੇ ਲੜਕੇ ਅਤੇ ਲੜਕੀਆਂ ਨੇ ਆਪਣੇ ਪਸੰਦੀਦਾ ਉਮੀਦਵਾਰਾਂ ਦੀ ਚੋਣ ਕੀਤੀ। ਪੰਜਾਬ ਦੇ ਮੋਗਾ ਜ਼ਿਲੇ ਦੇ ਪਿੰਡ ਬੁੱਘੀਪੁਰਾ ਦੇ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਦੀ ਧੀਅ ਸੋਨੀਆ ਸਿੰਘ ਵਾਨਤਾ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ। ਵਾਨਤਾ ਯੂਥ ਕੌਂਸਲ ਦੀਆਂ ਵੋਟਾਂ 1 ਤੋਂ 8 ਨਵੰਬਰ ਮਯੂਰੀਮੈਕੀ ਅਤੇ ਤਿੱਕੁਰੀਲਾ ਵਿੱਚ ਪਾਈਆਂ ਗਈਆਂ ਸਨ। ਵਾਨਤਾ ਸ਼ਹਿਰ ਵਿਚ ਵੋਟਰਾਂ ਦੀ ਕੁੱਲ ਗਿਣਤੀ 14,719 ਸੀ ਜਿਸ ਵਿੱਚ 37.4% ਨੇ ਵੋਟਾਂ ਪਾਈਆਂ ਅਤੇ 30 ਉਮੀਦਵਾਰਾਂ ਦੀ ਚੋਣ ਹੋਈ ਜਿਨਾਂ ਵਿੱਚ 22 ਲੜਕੇ ਅਤੇ 8 ਲੜਕੀਆਂ ਹਨ। ਫ਼ਿੰਨਲੈਂਡ ਵਿੱਚ ਵਸਦੇ ਸਮੁੱਚੇ ਭਾਈਚਾਰੇ ਨੇ ਚਰਨਜੀਤ ਸਿੰਘ ਨੂੰ ਸੋਨੀਆ ਸਿੰਘ ਦੇ ਜਿੱਤਣ ਤੇ ਵਧਾਈਆਂ ਦਿੱਤੀਆਂ। ਗੌਰਤਲਬ ਰਹੇ ਸੋਨੀਆ ਸਿੰਘ ਲਗਾਤਾਰ ਦੂਸਰੀ ਵਾਰ ਯੂਥ ਕੌਂਸਲ ਦੀਆਂ ਵੋਟਾਂ ਵਿੱਚ ਉਮੀਦਵਾਰ ਚੁਣੀ ਗਈ ਹੈ।

Share.

About Author

Leave A Reply