ਹੱਸਣਾ ਤੇ ਹਸਾਉਣਾ

0

———————–

ਇੱਕ ਵਾਰ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਸਮਝਾਉਂਦਿਆਂ ਕਿਹਾ ”ਦੇਖੋ ਬੇਟਾ, ਜਿੰਨੀਆਂ ਵੀ ਤੂੰ ਸ਼ਰਾਰਤਾਂ ਕਰੇਂਗਾ ਜਾਂ ਜਿੰਨੇ ਵੀ ਉਲਾਹਮੇਂ ਤੇਰੇ ਆਉਣਗੇ, ਓਨੇ ਹੀ ਮੇਰੀ ਦਾੜ੍ਹੀ ਦੇ ਵਾਲ ਚਿੱਟੇ ਹੋ ਜਾਣਗੇ। ਇਹ ਦੇਖ ਲੈ ਹੁਣ ਮੇਰੀ ਦਾੜ੍ਹੀ ਤੇਰੇ ਹੱਥ ਹੈ।
ਅੱਗਿਓਂ ਪੁੱਤਰ ਨੇ ਹਾਜ਼ਰ ਜਵਾਬੀ ਪੇਸ਼ ਕਰਦਿਆਂ ਕਿਹਾ ”ਪਿਤਾ ਜੀ, ਫਿਰ ਤੁਸੀਂ ਤਾਂ ਬਹੁਤ ਸ਼ਰਾਰਤੀ ਹੋਵੋਗੇ, ਤੁਹਾਡੇ ਤਾਂ ਛੋਟੇ ਹੁੰਦਿਆਂ ਰੋਜ਼ ਹੀ ਉਲਾਹਮੇਂ ਆਉਂਦੇ ਹੋਣਗੇ।
ਪਿਤਾ ਨੇ ਪੁੱੱਛਿਆ ”ਉਹ ਕਿਵੇਂ?”
ਅੱਗੋਂ ਪੁੱਤਰ ਨੇ ਜਵਾਬ ਦਿੱਤਾ, ”ਕਿਉਂਕਿ ਦਾਦਾ ਜੀ ਦੀ ਤਾਂ ਸਾਰੀ ਹੀ ਦਾੜ੍ਹੀ ਚਿੱਟੀ ਹੈ।”

———————–

ਇੱਕ ਪਿੰਡ ਵਿੱਚ ਤਿੰਨ ਅਨਪੜ੍ਹ ਔਰਤਾਂ ਬੈਠੀਆਂ ਗੱਲਾਂ ਕਰ ਰਹੀਆਂ ਸਨ। ਉਨ੍ਹਾਂ ਵਿੱਚੋਂ ਇੱਕ ਔਰਤ ਕਹਿੰਦੀ ”ਨੀ ਭੈਣੇ ਮੈਂ ਸੁਣਿਆ ਕਿ ਇੰਡੀਆ ਤੇ ਹਿੰਦੋਸਤਾਨ ਦੀ ਆਪਿਸ ਵਿੱਚ ਲੜਾਈ ਲੱਗ ਗਈ ਹੈ।” ਦੂਜੀ ਔਰਤ ਬੋਲੀ ”ਹਾਏ ਨੀ ਭੈਣੇ ! ਹੁਣ ਆਪਣਾ ਕੀ ਬਣੂੰ?” ਤੀਜੀ ਔਰਤ ਬੋਲੀ ”ਕੋਈ ਗੱਲ ਨਹੀਂ, ਤੁਸੀਂ ਡਰਦੀਆਂ ਕਿਹੜੀ ਗੱਲੋਂ, ਅਸੀਂ ਤਾਂ ਭਾਰਤ ਵਿੱਚ ਰਹਿੰਦੀਆਂ ਹਾਂ”।

———————–

ਸ਼ਾਮ (ਸੁਰਜੀਤ ਨੂੰ)-ਅੱਜ ਮੇਰੇ ਨਾਲ ਬਹੁਤ ਬੁਰਾ ਹੋਇਆ?
ਸੁਰਜੀਤ-ਕੀ ਹੋਇਆ?
ਸ਼ਾਮ-ਅੱਜ ਮੈਂ ਸਕੂਲ ਜਾਣ ਲੱਗਾ ਤਾਂ ਅੱਧੇ ਰਸਤੇ ਵਿੱਚ ਪਹੁੰਚ ਕੇ ਰਸਤਾ ਭੁੱਲ ਗਿਆ। ਮੈਂ ਇੱਕ ਆਦਮੀ ਕੋਲੋਂ ਰਸਤਾ ਪੁੱਛਿਆ ਤਾਂ ਉਸ ਨੇ ਕਿਹਾ ਕਿ ਪਹਿਲਾਂ ਦੋ ਰੁਪਏ ਦਿਓ, ਫਿਰ ਦੱਸਾਂਗਾ। ਮੈਂ ਸੋਚਿਆ ਕਿ ਘਰ ਹੀ ਚੱਲਾ ਜਾਂਦਾ ਹਾਂ, ਪਰ ਮੈਂ ਘਰ ਦਾ ਰਸਤਾ ਵੀ ਭੁੱਲ ਗਿਆ।
ਸੁਰਜੀਤ-ਤਾਂ ਤੂੰ ਕਿਸੇ ਨੂੰ ਪੁੱਛਿਆ ਨਹੀਂ?
ਸ਼ਾਮ-ਪੁੱਛਿਆ ਸੀ ਤਾਂ ਉਸ ਨੇ ਵੀ ਦੋ ਰੁਪਏ ਮੰਗੇ।
ਸੁਰਜੀਤ-ਇੱਕ ਗੱਲ ਸਮਝ ਵਿੱਚ ਨਹੀਂ ਆਈ ਕਿ ਤੂੰ ਸਕੂਲ ਅਤੇ ਘਰ ਦਾ ਰਸਤਾ ਕਿਵੇਂ ਭੁੱਲ ਗਿਆ?
ਸ਼ਾਮ-ਪਹਿਲਾਂ ਦੋ ਰੁਪਏ ਦਿਓ,  ਫਿਰ ਦੱਸਾਂਗਾ।

———————–

ਮਾਸਟਰ-ਦੱਸੋ ਬਈ ਬੱਚਿਓ ਗਰਮੀਆਂ ਵਿੱਚ ਕਿਹੜੀਆਂ ਚੀਜ਼ਾਂ  ਫੈਲਦੀਆਂ ਹਨ। ਉਨ੍ਹਾਂ ਦੀਆਂ ਉਦਾਹਰਣਾਂ ਦਿਓ।
ਕਾਕਾ-ਮਾਸਟਰ ਜੀ, ਦਸੰਬਰ ਵਿੱਚ ਅੱਠ ਛੁੱਟੀਆਂ  ਹੁੰਦੀਆਂ ਹਨ ਅਤੇ ਉਹ ਗਰਮੀਆਂ ਵਿੱਚ ਫੈਲ ਕੇ ਇੱਕ ਮਹੀਨੇ ਦੀਆਂ ਹੋ ਜਾਂਦੀਆਂ ਹਨ।

———————–

ਅਧਿਆਪਕ ਨੇ ਪੁੱਛਿਆ ”ਬੱਚਿਓ ਦੱਸੋ ਚੱਲਦੀ ਬੱਸ ਤੋਂ ਕਦੋਂ ਉਤਰਨਾ ਚਾਹੀਦਾ ਹੈ”?
ਇੱਕ ਮੁੰਡੇ ਨੇ ਉੱਠ ਕੇ ਕਿਹਾ ”ਮਾਸਟਰ ਜੀ, ਜਦੋਂ ਹਸਪਤਾਲ ਨੇੜੇ ਹੋਵੇ।”

———————–

ਪੁੱਤਰ-ਪਾਪਾ, ਮਾਸਟਰ ਜੀ ਤਾਂ ਸਾਰਾ ਦਿਨ ਸਾਡੇ ਕੋਲੋਂ ਹੀ ਪੁੱਛਦੇ ਰਹਿੰਦੇ ਹਨ। ਦੱਸੋ ਬੱਚਿਓ ! ਬਾਬਰ ਕਦੋਂ ਪੈਦਾ ਹੋਇਆ? 10+10 ਕਿੰਨੇ ਹੁੰਦੇ ਹਨ। ਉਨ੍ਹਾਂ ਨੂੰ ਆਪ ਤਾਂ ਕੁੱਝ ਵੀ ਨਹੀਂ ਆਉਂਦਾ।

———————–

ਬੱਚੇ ਨੇ ਪਿਤਾ ਕੋਲੋਂ ਅਧਿਆਪਕ ਨੂੰ ਦੇਣ ਲਈ ਦੋ ਰੁਪਏ ਮੰਗੇ। ਕਾਰਨ ਪੁੱਛਣ ‘ਤੇ ਉਸ ਨੇ ਦੱਸਿਆ ”ਮੈਂ ਇੱਕ ਦਿਨ ਸਕੂਲ ਲੇਟ ਗਿਆ ਸੀ।” ਪਿਤਾ ਨੇ ਬੱਚੇ ਨੂੰ ਉਲਟਾ ਥੱਪੜ ਮਾਰਿਆ ਅਤੇ ਕਿਹਾ ”ਲੇਟਣਾ ਹੀ ਸੀ ਤਾਂ ਘਰ ਵਿੱਚ ਕਿਉਂ ਨਹੀਂ ਲੇਟ ਲਿਆ।”

———————–

ਗ੍ਰਾਹਕ-ਕੈਮਿਸਟ ਨੂੰ-ਬੱਚੇ ਲਈ ਕੁੱਝ ਵਿਟਾਮਨ ਚਾਹੀਦੇ ਹਨ।
ਕੈਮਿਸਟ-ਕਿਹੜਾ ਏ, ਬੀ ਜਾਂ ਸੀ?
ਗ੍ਰਾਹਕ-ਕੋਈ ਵੀ ਚੱਲੇਗਾ। ਮੇਰੇ ਬੇਟੇ ਨੂੰ ਅੰਗਰੇਜ਼ੀ ਨਹੀਂ ਆਉਂਦੀ।

———————–

ਇੱਕ ਫਕੀਰ ਨੇ ਆਵਾਜ਼ ਮਾਰੀ, ”ਅੱਲ੍ਹਾ ਦੇ ਨਾਮ ‘ਤੇ ਰੋਟੀ ਦੇ ਦਿਓ।”
”ਬਾਬਾ ਜੀ, ਮੰਮੀ ਘਰ ਨਹਂੀਂ ਹੈ, ਅੰਦਰੋਂ ਆਵਾਜ਼ ਆਈ  
”ਭਾਈ ਮੈਨੂੰ ਰੋਟੀ ਚਾਹੀਦੀ, ਤੁਹਾਡੀ ਮੰਮੀ ਨਹੀਂ,” ਫਕੀਰ ਬੋਲਿਆ।

———————–

ਟ੍ਰੇਨ ਵਿੱਚ ਟੀ.ਟੀ. ਨੇ ਇੱਕ ਬੱਚੇ ਨੂੰ ਉਸ ਦੀ ਉਮਰ ਪੁੱਛੀ।
ਬੱਚੇ ਨੇ ਕਿਹਾ ”ਘਰ ਵਿੱਚ ਪੰਦਰਾਂ ਸਾਲ, ਸਕੂਲ ਵਿੱਚ ਤੇਰਾਂ ਅਤੇ ਟ੍ਰੇਨ ਵਿੱਚ ਗਿਆਰਾਂ ਸਾਲ।”

Share.

About Author

Leave A Reply