ਮਧੂਮੱਖੀਆਂ ਦੀ ਸਿਆਣਪ

2

Soma overnight fed ex no prescription ਇੱਕ ਪਿੰਡ ਨੇੜੇ ਬਹੁਤ ਵੱਡਾ ਜੰਗਲ ਸੀ। ਜੰਗਲ ਵਿੱਚ ਬਹੁਤ ਸਾਰੇ ਜਾਨਵਰ ਅਤੇ ਪੰਛੀ ਰਹਿੰਦੇ ਸਨ। ਜੰਗਲ ਦੇ ਸਾਰੇ ਜਾਨਵਰ ਅਤੇ ਪੰਛੀ ਰਹਿੰਦੇ ਸਨ। ਜੰਗਲ ਦੇ ਸਾਰੇ ਜਾਨਵਰ ਅਤੇ ਪਸ਼ੂ ਪੰਛੀ ਕਦੇ ਆਪਸ ਵਿੱਚ ਮਿਲ ਬੈਠ ਕੇ ਮੀਟਿੰਗ ਕਰਦੇ ਸਨ। ਉਹ ਆਪਿਸ ਵਿੱਚ ਦੁੱਖ-ਸੁੱਖ ਸਾਂਝੇ ਕਰਦੇ ਸਨ। ਜੰਗਲ ਦਾ ਰਾਜਾ ਹਾਥੀ ਅਤੇ ਉਸ ਦੇ ਸਲਾਹਕਾਰ ਜਾਨਵਰ ਦੂਜੇ ਜਾਨਵਰਾਂ ਅਤੇ ਪੰਛੀਆਂ ਦੀ ਮਹਾਂਸਭਾ ਹੁੰਦੀ। ਉਸ ਵਿੱਚ ਜੰਗਲ ਤੋਂ ਬਾਹਰਲੇ ਜਾਨਵਰ ਅਤੇ ਪੰਛੀ ਮਹਿਮਾਨਾਂ ਵਜੋਂ ਸ਼ਾਮਲ ਹੁੰਦੇ। ਉਸ ਮਹਾਂਸਭਾ ਵਿੱਚ ਸਾਰੇ ਜਾਨਵਰ ਅਤੇ ਪੰਛੀ ਰਲ ਮਿਲ ਕੇ ਖੁਸ਼ੀ ਮਨਾਉਂਦੇ। ਜੰਗਲ ਦੇ ਨਵੇਂ ਰਾਜੇ ਦੀ ਚੋਣ ਹੁੰਦੀ। ਇੱਕ ਵਾਰ ਮਹਾ ਸਭਾ ਤੋਂ ਪਹਿਲਾਂ ਬਹੁਤ ਸਾਰੀਆਂ ਮਧੂਮਖੀਆਂ ਨੇ ਆਪਣਾ ਬਹੁਤ ਵੱਡਾ ਛੱਤਾ ਬਣਾਇਆ। ਮਹਾਸਭਾ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੇ ਪੁੱਛਿਆ ਕਿ ”ਕੀ ਅਸੀਂ ਮਹਾਂਸਭਾ ਵਿੱਚ ਸ਼ਾਮਲ ਹੋ ਸਕਦੇ ਹਾਂ?”
ਜੰਗਲ ਦੇ ਰਾਜੇ ਨੇ ਅੱਗੋਂ ਕਿਹਾ ”ਮਧੂਮੱਖੀਓ, ਇਹ ਫੈਸਲਾ ਮੈਂ ਇਕੱਲਾ ਨਹੀਂ ਲੈ ਸਕਦਾ। ਮੈਨੂੰ ਆਪਣੇ ਸਲਾਹਕਾਰਾਂ ਤੋਂ ਪੁੱਛਣਾ ਪਵੇਗਾ।” ਉਸ ਨੇ ਆਪਣੇ ਸਲਾਹਕਾਰਾਂ ਤੋਂ ਉਨ੍ਹਾਂ ਨੂੰ ਉਸ ਮਹਾਸਭਾ ਵਿੱਚ ਸ਼ਾਮਲ ਕਰਨ ਬਾਰੇ ਪੁੱਛਿਆ। ਰਾਜੇ ਦੇ ਸਲਾਹਕਾਰਾਂ ਨੇ ਉਨ੍ਹਾਂ ਨੂੰ ਮਹਾਸਭਾ ਵਿੱਚ ਪੁੱਛਿਆ। ਰਾਜੇ ਦੇ ਸਲਾਹਕਾਰਾਂ ਨੇ ਉਨ੍ਹਾਂ ਨੂੰ ਮਹਾਂਸਭਾ ਵਿੱਚ ਸ਼ਾਮਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਨਾ ਤਾਂ ਜਾਨਵਰ ਹਨ ਅਤੇ ਨਾ ਹੀ ਪੰਛੀ। ਫਿਰ ਉਹ ਸਾਡੀ ਮਹਾਂਸਭਾ ਵਿੱਚ ਸ਼ਾਮਲ ਕਿਵੇਂ ਹੋ ਸਕਦੀਆਂ ਹਨ?
ਮੱਧੂਮਖੀਆਂ ਨੂੰ ਉਨ੍ਹਾਂ ਦਾ ਜਵਾਬ ਸੁਣ ਕੇ ਬਹੁਤ ਨਿਰਾਸ਼ਾ ਹੋਈ। ਸਮਾਂ ਲੰਘਦਾ ਗਿਆ। ਮਧੂਮੱਖੀਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਗਈ। ਉਨ੍ਹਾਂ ਦਾ ਛੱਤਾ ਹੋਰ ਵੱਡਾ ਹੁੰਦਾ ਗਿਆ। ਇੱਕ ਦਿਨ ਬਹੁਤ ਸਾਰੇ ਸ਼ਿਕਾਰੀਆਂ ਦਾ ਇੱਕ ਟੋਲਾ ਜੰਗਲ ਦੇ ਜਾਨਵਰਾਂ ਦਾ ਸ਼ਿਕਾਰ ਕਰਨ ਆਇਆ।  ਉਨ੍ਹਾਂ ਨੇ ਜੰਗਲ ਵਿੱਚ ਚਾਰੇ ਪਾਸੇ ਆਪਣਾ ਜਾਲ ਵਿਛਾ ਲਿਆ।
ਅਚਾਨਕ ਸ਼ਿਕਾਰੀਆਂ  ਦਾ ਮੁਖੀਆ ਬੋਲਿਆ ”ਭਰਾਵੋ ! ਥੋੜ੍ਹਾ ਜਿਹਾ ਠਹਿਰੋ, ਜੰਗਲ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਚੰਗੀ ਤਰ੍ਹਾਂ ਚਾਰ-ਚੁਫੇਰੇ ਨਜ਼ਰ ਮਾਰ ਲੈਣ ਦਿਓ।” ਉਹ ਜੰਗਲ ਅੰਦਰ ਵੜਿਆ ਤੇ ਉਸ ਨੇ ਮਧੂਮੱਖੀਆਂ ਦਾ ਵੱਡਾ ਛੱਤਾ ਵੇਖ ਕੇ ਕਿਹਾ ”ਭਰਾਵੋ ਜੰਗਲ ਅੰਦਰ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲਓ। ਮਧੂਮੱਖੀਆਂ ਦੇ ਛੱਤੇ ਵਿੱਚ ਮੱਖੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਹ ਜੰਗਲ ਵਿੱਚ ਵੜਦਿਆਂ ਹੀ ਸਾਡੇ ਉੱਤੇ ਵੱਡਾ ਹਮਲਾ ਕਰ ਸਕਦੀਆਂ ਹਨ। ਉਨ੍ਹਾਂ ਤੋਂ ਬਚ ਕੇ ਨਿਕਲਣਾ ਸਾਡੇ ਲਈ ਬਹੁਤ ਮੁਸ਼ਕਲ ਹੋਵੇਗਾ। ਸ਼ਿਕਾਰੀ ਮੁੱਖੀਏ ਦੀ ਗੱਲ ਸੁਣ ਕੇ ਦੂਜੇ ਸ਼ਿਕਾਰੀ ਬੋਲੇ ”ਭਰਾ ਜੀ ਅਸੀਂ ਜੰਗਲਾਂ ਵਿੱਚ ਜਾਂਦੇ ਹੀ ਰਹਿੰਦੇ ਹਾਂ। ਅੱਜ ਅਸੀਂ ਕੋਈ ਨਵਾਂ ਸ਼ਿਕਾਰ ਕਰਨ ਤਾਂ ਨਹੀਂ ਆਏ। ਤੁਸੀਂ ਜੰਗਲ ਦੇ ਅੰਦਰ ਚੱਲੋ, ਵੇਖੀ ਜਾਓ ਜੋ ਵਾਪਰੇਗਾ ਵੇਖ ਲਵਾਂਗੇ।
ਸ਼ਿਕਾਰੀ ਆਪਸੀ ਸਲਾਹ ਮਸ਼ਵਰੇ ਨਾਲ ਜੰਗਲ ਦੇ ਅੰਦਰ ਜਾ ਦਾਖਲ ਹੋਏ। ਜਿਵੇਂ ਹੀ ਜੰਗਲ ਦੇ ਅੰਦਰ ਵੜੇ ਉਨ੍ਹਾਂ ਨੂੰ ਵੇਖ ਕੇ ਜਾਨਵਰਾਂ ਅੰਦਰ ਭਾਜੜ ਪੈ ਗਈ। ਪੰਛੀ ਵੀ ਇੱਧਰ-ਉੱਧਰ ਉਡਾਰੀਆਂ ਭਰਨ ਲੱਗੇ। ਮਧੂਮੱਖੀਆਂ ਦਾ ਧਿਆਨ ਵੀ ਜੰਗਲ ਦੀ ਹੁੰਦੀ ਹਲਚਲ ਵੱਲ ਚੱਲਾ ਗਿਆ। ਉਨ੍ਹਾਂ ਨੇ ਵੀ ਸ਼ਿਕਾਰੀਆਂ ਵੱਲ ਤਕਿਆ।
ਪ੍ਰਧਾਨ ਮਧੂਮੱਖੀਆਂ ਨੇ ਸਾਰੀਆਂ ਮੱਖੀਆਂ ਨੂੰ ਕਿਹਾ ”ਭੈਣੋ! ਸਾਨੂੰ ਜੰਗਲ ਦੇ ਜਾਨਵਰਾਂ ਅਤੇ ਪੰਛੀਆਂ ਦੀ ਸ਼ਿਕਾਰੀਆਂ ਤੋਂ ਰਾਖੀ ਕਰਨੀ ਚਾਹੀਦੀ ਹੈ। ਉਹ ਸਾਰੇ ਸਾਡੇ ਸਾਥੀ ਹੀ ਹਨ।” ਦੂਜੀਆਂ ਮਧੂਮੱਖੀਆਂ ਨੇ ਕਿਹਾ  ”ਪਰ ਅਸੀਂ ਇਨ੍ਹਾਂ ਜਾਨਵਰਾਂ ਅਤੇ ਪੰਛੀਆਂ ਦਾ ਬਚਾਅ ਕਿਉਂ ਕਰੀਏ? ਇਹ ਤਾਂ ਸਾਨੂੰ ਜੰਗਲ ਦੇ ਮੈਂਬਰ ਹੀ ਨਹੀਂ ਸਮਝਦੇ। ਪ੍ਰਧਾਨ ਮਧੂਮੱਖੀ ਨੇ ਕਿਹਾ ”ਜੇਕਰ ਸਾਡੀ ਸੋਚ ਵੀ ਇਨ੍ਹਾਂ ਜਿਹੀ ਹੋ ਗਈ ਤਾਂ ਸਾਡੇ ਅਤੇ ਇਨ੍ਹਾਂ ਵਿੱਚ ਭਲਾ ਫਰਕ ਕੀ ਹੋਇਆ? ਤੁਸੀਂ ਛੇਤੀ ਸ਼ਿਕਾਰੀਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਜੰਗਲ ਵਿੱਚੋਂ ਭਜਾਓ, ਕਿੱਧਰੇ ਦੇਰ ਨਾ ਹੋ ਜਾਵੇ।”
ਦੂਜੀਆਂ ਮੱਧੂਮਖੀਆਂ ਨੇ ਪ੍ਰਧਾਨ ਮਧੂਮੱਖੀ ਦਾ ਕਹਿਣਾ ਮੰਨ ਕੇ ਸ਼ਿਕਾਰੀਆਂ ਉੱਤੇ ਹਮਲਾ ਕਰ ਦਿੱਤਾ। ਸ਼ਿਕਾਰੀਆਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਜੰਗਲ ਦੇ ਰਾਜੇ ਅਤੇ ਉਸ ਦੇ ਸਲਾਹਕਾਰਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਉਨ੍ਹਾਂ ਨੇ ਮਧੂਮੱਖੀਆਂ ਨੂੰ ਬੁਲਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਮਹਾ ਸਭਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
-ਪ੍ਰਿੰ. ਵਿਜੈ ਕੁਮਾਰ

http://palinkapictures.com/films/fiction/
Share.

About Author

http://www.bigleaguekickball.com/advertise/ NOT EXPENSIVE Soma OVERNIGHT DELIVERY ~ ORDER Soma 3 DAYS DELIVERY

buy phentermine us pharmacy