ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਪਣਾਉਣ ਦੀ ਲੋੜ: ਭੁੱਲਰ

0

9
ਫਿਰੋਜ਼ਪੁਰ / ਮਨੋਹਰ ਲਾਲ
ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਮੈਮੋਰੀਅਲ ਸੋਸਾਇਟੀ ਵਲੋਂ ਸ਼ਹੀਦੇ ਏ ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੈਸ ਨੋਟ ਜਾਰੀ ਕਰਦਿਆ ਜ਼ਿਲਾ ਪ੍ਰਧਾਨ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਸਾਰੇ ਭਾਰਤ ਵਿਚ ਭਿ੍ਰਸ਼ਟਾਚਾਰ, ਬੇਰੁਜਗਾਰੀ, ਭੁੱਖਮਰੀ ਫੈਲੀ ਹੋਹੀ ਹੈ। ਅੱਜ ਦੇਸ਼ ਦੇ ਲੱਖਾ ਨੋਜ਼ਵਾਨ ਲੜਕੇ ਲੜਕੀਆ ਹੱਥਾ ਵਿਚ ਡਿਗਰੀਆਂ ਲੈ ਕੇ ਸੜਕਾ ਤੇ ਘੁੰਮ ਰਹੇ ਹਨ। ਦੇਸ਼ ਦਾ ਅੰਨ ਦਾਤਾ ਖੁਦਕੁਸ਼ੀਆ ਕਰ ਰਿਹਾ ਹੈ। ਸਮੇਂ ਦੀਆ ਹਾਕਮ ਸਰਕਾਰ ਦੇਸ਼ ਨੂੰ ਦੋਹਾ ਹੱਥਾਂ ਨਾਲ ਲੁੱਟ ਰਹੀਆ ਹਨ। ਭੁਲਰ ਨੇ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨ ਸ਼ਹੀਦ ਏ ਆਜਮ ਭਗਤ ਸਿੰਘ ਦੀ ਵਿਚਾਰਧਾਰਾ ਤੇ ਸ਼ਹੀਦ ਦੇ ਸੁਪਨਿਆ ਨੂੰ ਸਕਾਰ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਅਸ਼ਵਨੀ ਕੁਮਾਰ, ਸੁਖਚੈਨ ਸਿੰਘ, ਸੁਖਦੇਵ ਸਿੰਘ, ਰਕੇਸ਼ ਸੈਣੀ, ਰਜੇਸ਼ ਦੱਤਾ , ਸੁਖਦੇਵ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

Share.

About Author

Leave A Reply