ਬੱਚਿਆਂ ਨੂੰ ਕਿਤਾਬਾਂ, ਵਰਦੀ, ਬੂਟ ਆਦਿ ਸਮਾਨ ਵੰਡਿਆ

0

8
ਲੁਧਿਆਣਾ / ਜਸਵੀਰ ਕਲੋਤਰਾ/ਲਖਵਿੰਦਰ ਸਿੰਘ
ਇਕ ਜੋਤ ਵੈਲਫੇਅਰ ਸੁਸਾਇਟੀ ਪੰਜਾਬ ਦੇ ਆਦੇਸ਼ ਅਨੁਸਾਰ ਹਰ ਖੇਤਰ ਅਤੇ ਹਰ ਵਰਗ ਵਿੱਚ ਸਮਾਜ ਸੇਵਾ ਦੇ ਲਈ ਵਧ ਚੜ੍ਹ ਕੇ ਕੰਮ ਕਰ ਰਹੀ ਹੈ ਅਤੇ ਪੰਜਾਬ ਦੇ ਕੋਨੇ ਕੋਨੇ ਵਿੱਚ ਟੀਮ ਗਠਿਤ ਕਰ ਰਹੀ ਹੈ।ਜਿਸ ਨਾਲ ਸਮਾਜ ਵਿੱਚ ਵਧ ਰਹੇ ਅੰਨਆਏ ,ਚੋਰੀ, ਧੋਖਾਧੜੀ, ਕੁਰੱਪਸ਼ਨ, ਦਹੇਜ ਪ੍ਰਥਾ, ਨਸ਼ਾ, ਭਰੁਣ ਹੱਤਿਆ ਆਦਿ ਤੇ ਨਕੇਲ ਕੱਸੀ ਜਾ ਸਕੇ ਤਾਂ ਕਿ ਸਮਾਜ ਦੇ ਪ੍ਰਤੀ ਜੋ ਸਾਡੇ ਫਰਜ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ।ਇਸ ਦੌਰਾਨ ਪਟਿਆਲਾ ਟੀਮ ਇੰਚਾਰਜ ਮੈਡਮ ਪੂਨਮ ਧੀਮਾਨ ਨੇ ਜਰੂਰਤਮੰਦ ਬੱਚਿਆ ਨੂੰ ਕਿਤਾਬਾਂ, ਵਰਦੀ, ਬੂਟ ਆਦਿ ਜਰੂਰਤ ਦਾ ਸਮਾਨ ਵੰਡਿਆ। ਮੈਡਮ ਪੂਨਮ ਨੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਉ ਰਲ ਮਿਲਕੇ ਪੰਜਾਬ ਦਾ ਭਵਿੱਖ ਸੁਰੱਖਿਅਤ ਕਰੀਏ ਅਤੇ ਇਕਜੋਤ ਵੈਲਫੇਅਰ ਸੁਸਾਇਟੀ ਨਾਲ ਜੁੜ ਕੇ ਸੁਸਾਇਟੀ ਦੇ ਪਰਿਵਾਰਿਕ ਮੈਂਬਰ ਬਣਕੇ ਸਵੱਛ ਪੰਜਾਬ ਦੀ ਸਿਰਜਣਾ ਕਰੀਏ।

Share.

About Author

Leave A Reply