ਪਿੰਡ ਭਗੜਾਣਾ ਵਿਖੇ ਦੁਸਹਿਰਾ ਦਾ ਤਿਉਹਾਰ ਮਨਾਇਆ

0

5
ਫ਼ਤਹਿਗੜ੍ਹ ਸਾਹਿਬ / ਨਰਿੰਦਰ ਸਿੰਘ
ਬਾਬਾ ਬਾਰਾ ਸਿੰਘ ਹਕੀਮ ਦੇ ਸਥਾਨ ਤੇ ਵੈਦ ਸੁੱਚਾ ਸਿੰਘ ਹਕੀਮ ਦੀ ਅਗਵਾਈ ਵਿੱਚ ਦਸਮੀ ਅਤੇ ਦੁਸ਼ਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਝਾਂਮਪੁਰ ਦੇ ਜਸਵੰਤ ਸਿੰਘ ਕਵੀਸਰੀ ਜਥੇ ਨੇ ਦੁਸਹਿਰੇ ਦੇ ਇਤਿਹਾਸ ਤੋ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਗੁਰਬਾਣੀ ਦਾ ਵਾਰਾਂ ਦੇ ਰੂਪ ਚ ਗੁਣਗਾਨ ਕੀਤਾ। ਇਸ ਮੌਕੇ ਸਾਬਕਾ ਸਰਪੰਚ ਜਸਵੀਰ ਸਿੰਘ ਨੇ ਕਿਹਾ ਕਿ ਸਾਨੂੰ ਸਮਾਜ ਨੂੰ ਜਾਤਾਂ ਵਿੱਚ ਨਹੀ ਵੰਡਣਾ ਚਾਹੀਦਾ, ਸਗੋ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਟਹਿਲ ਸਿੰਘ, ਜ਼ੋਰਾ ਸਿੰਘ, ਸੱਜਣ ਸਿੰਘ ਗਿੱਲ ਭਗੜਾਣਾ, ਸਾਬਕਾ ਥਾਣੇਦਾਰ ਸਾਵਣ ਸਿੰਘ, ਦਲਜੀਤ ਸਿੰਘ ਚੰਦੂਮਾਜਰਾ, ਸਾਬਕਾ ਸਰਪੰਚ ਇਕਬਾਲ ਸਿੰਘ, ਪਟਵਾਰੀ ਜਸਵੀਰ ਸਿੰਘ ਆਦਿ ਹਾਜ਼ਰ ਸਨ।

Share.

About Author

Leave A Reply