ਨੈੱਟਬਾਲ ਵਿਚੋਂ ਸੁਮਿਤ ਸਿੰਘ ਨੇ ਲਿਆ ਸਟੇਟ ਪੱਧਰੀ ਗੋਲਡ ਮੈਡਲ

0

ਬਰਨਾਲਾ / ਬੰਧਨ ਤੋੜ ਸਿੰਘ
ਕਸਬਾ ਹੰਡਿਆਇਆ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਟੇਟ ਪੱਧਰੀ ਨੈੱਟਬਾਲ ਪ੍ਰਯੋਗਤਾ ਚੋ ਲਏ ਮੈਡਲ। ਇਸ ਸੰਬੰਧੀ ਜਾਣਕਾਰੀ ਦਿੰਦਿਆ ਡੀ ਪੀ ਈ ਮੈਡਮ ਪਰਮਜੀਤ ਕੌਰ ਨੇ ਦੱਸਿਆ ਸੁਮਿਤ ਸਿੰਘ ਕਲਾਸ ਅੱਠਵੀ ਡੀ ਨੇ ਗੋਲਡ ਮੈਡਲ ਅਤੇ ਸੋਨੀ ਅੱਠਵੀ ਏ ਨੇ ਸਿਲਵਰ ਮੈਡਲ ਨੇ ਮਾਨਸਾ ਵਿਖੇ ਹੋਈਆਂ ਤੇਈ ਵੀਆਂ ਸਟੇਟ ਪੱਧਰੀਆਂ ਖੇਡਾਂ ਵਿਚੋ ਪ੍ਰਾਪਤ ਕੀਤਾ। ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੰਡਿਆਇਆ ਸਕੂਲ ਦੇ ਹੋਰ ਵਿਦਿਆਰਥੀ ਵੀ ਮੁਕਾਬਲਿਆਂ ਵਿਚ ਭਾਗ ਲੈਣ ਲਈ ਤਿਆਰ ਕੀਤੇ ਜਾ ਰਹੇ ਹਨ। ਇਸ ਮੌਕੇ ਸਕੂਲ ਇੰਚਾਰਜ ਸਰੋਜ ਰਾਣੀ, ਅੰਜੂ ਬਾਲਾ ਜਸਪਿੰਦਰ ਕੌਰ ਪੀ ਟੀ, ਮਨਦੀਪ ਸ਼ਰਮਾ, ਮਨਦੀਪ ਕੌਰ, ਪਵਨਵੀਰ ਕੌਰ ਸਮੇਤ ਹੋਰ ਸਕੂਲ ਸਟਾਫ ਹਾਜਰ ਸੀ।

Share.

About Author

Leave A Reply