ਨੈਸ਼ਨਲ ਪਬਲਿਕ ਸਕੂਲ ਸੰਧੂਕਲਾਂ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ

0

ਭਦੌੜ / ਰਾਕੇਸ਼ ਗਰਗ
ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੇ ਭਦੌੜ ਵਿਖੇ ਮਿਤੀ 26, 27 ਸਤੰਬਰ ਨੂੰ ਜੋਨ ਪੱਧਰੀ ਮੁਕਾਬਲੇ , ਸਕੂਲ ਕਬੱਡੀ, ਅਥਲੈਟਿਕ ਮੀਟ ਕਰਵਾਈ ਗਈ । ਜਿਸ ਵਿੱਚ ਨੈਸ਼ਨਲ ਪਬਲਿਕ ਸੀਨੀਅਰ ਸੰਕੈਡਰੀ  ਸਕੂਲ ਪਿੰਡ ਸੰਧੂਕਲਾਂ ਨੇ ਪਹਿਲੀ ਵਾਰ ਖੇਡਾਂ ਵਿੱਚ ਭਾਗ ਲਿਆ ਹੈ ਜਿਸ ਵਿੱਚੋ 17 ਸਾਲ ਉਮਰ ਅਤੇ 19 ਸਾਲ ਉਮਰ ਵਰਗ ਦੇ ਵਿਦਆਰਥੀਆ ਨੇ ਪਹਿਲੀ ਪੁਜ਼ੀਸਨ ਹਾਸਿਲ ਕੀਤੀ ਅਤੇ ਰਿਲੇਸ ਦੋੜਾਂ 19 ਸਾਲ ਵਰਗ ਵਿੱਚ ਤੀਸਰੀ ਪੁਜ਼ੀਸਨ ਹਾਸਿਲ ਕੀਤੀ ਇਸ ਤੋ ਇਲਾਵਾ ਹੈਪਰ ਥ੍ਰੋਅ ਵਿੱਚ ਵੀ ਤੀਸਰੀ ਪੁਜੀਸਨ ਹਾਸਿਲ ਕੀਤੀ । ਸਕੂਲ ਦੀ ਚੇਅਰਪ੍ਰਸਨ ਮੈਡਮ ਪ੍ਰਵੀਨ ਕੁਮਾਰ ਨੇ ਕਿਹਾ ਕਿ ਵਿਦਿਆਰਥੀਆ ਦੀ ਸਖਤ ਮਿਹਨਤ ਸਦਕਾ ਅਤੇ ਕੋਚ ਜਸਵੀਰ ਸਿੰਘ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਪੁਜੀਸ਼ਨਾ ਹਾਸਿਲ ਕੀਤੀਆਂ ਹਨ  ਇਸ ਮੋਕੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤੀ ਗਿਆ। ਇਸ ਮੋਕੇ ਸਕੂਲ ਦੀ ਚੇਅਰਪ੍ਰਸਨ ਮੈਡਮ ਪ੍ਰਵੀਨ ਸ਼ਰਮਾਂ, ਮੁੱਖ ਪ੍ਰਬੰਧਕ ਜੰਗੀਰ ਸਿੰਘ, ਤੋ ਇਲਾਵਾ ਸਮੁੱਚਾ ਸਟਾਫ ਹਾਜਿਰ ਸੀ।

Share.

About Author

Leave A Reply