ਹੁਣ ਮੇਰੀ ਮਾਂ ਵੀ ਮੈਨੂੰ ਚੋਰ ਸਮਝਣ ਲੱਗੀ ਹੈ-ਵਿਜੈ ਮਾਲਿਆ

0

ਲੰਡਨ, ਆਵਾਜ਼ ਬਿਊਰੋ-ਭਾਰਤੀ ਬੈਂਕਾਂ ਦੇ ਹਜਾਰਾਂ ਕਰੋੜ ਰੁਪਏ ਕਰਜੇ ਦੇ ਰੂਪ ਵਿੱਚ ਲੈ ਕੇ ਵਿਦੇਸ਼ ਦੌੜੇ ਵਿਜੈ ਮਾਲਿਆ ਨੂੰ ਉਸ ਵੇਲੇ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਬੀਤੇ ਦਿਨ ਭਾਰਤ-ਆਸਟਰੇਲੀਆ ਮੈਚ ਦੇਖਣ ਲਈ ਲੰਡਨ ਦੀ ਓਵਲ ਗਰਾਊਂਡ ਵਿੱਚ ਪਹੁੰਚਿਆ।
ਮੈਚ ਖਤਮ ਹੋਣ ਤੋਂ ਬਾਅਦ ਜਿਉਂ ਹੀ ਉਹ ਸਟੇਡੀਅਮ ਤੋਂ ਆਇਆ ਤਾਂ ਭਾਰਤੀ ਲੋਕਾਂ ਦੀ ਭੀੜ ਨੇ ਉਸ ਨੂੰ ਘੇਰ ਲਿਆ ਅਤੇ ਚੋਰ ਚੋਰ ਦੇ ਨਾਅਰੇ ਲਗਾਏ। ਇਸ ਦੌਰਾਨ ਵਿਜੈ ਮਾਲਿਆ ਦੀ ਮਾਂ ਲਲਿਤਾ ਵੀ ਉਸ ਦੇ ਨਾਲ ਸੀ। ਲੋਕਾਂ ਦੀ ਭੀੜ ਨੇ ਬੈਂਕਾਂ ਦੀ ਰਕਮ ਵਾਪਸ ਕਰਨ ਲਈ ਵਿਜੈ ਮਾਲਿਆ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਜੈ ਮਾਲਿਆ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸਿਰਫ ਮੈਚ ਦੇਖਣ ਆਇਆ ਸੀ। ਉਸ ਨੇ ਇਹ ਵੀ ਕਿਹਾ ਕਿ ਭਾਰਤ ਦੇ ਲੋਕ ਹੀ ਨਹੀਂ, ਮੇਰੀ ਮਾਂ ਵੀ ਹੁਣ ਮੈਨੂੰ ਚੋਰ ਸਮਝਣ ਲੱਗੀ ਹੈ। ਭਾਰਤ ਹਵਾਲੇ ਕੀਤੇ ਜਾਣ ਸਬੰਧੀ ਵਿਜੈ ਮਾਲਿਆ ਨੇ ਕਿਹਾ ਕਿ ਅਗਲੀ ਸੁਣਵਾਈ ਜੁਲਾਈ ਮਹੀਨੇ ਹੋਣੀ ਹੈ, ਜੋ ਅਦਾਲਤ ਫੈਸਲਾ ਕਰੇਗੀ, ਮੈਂ ਉਸ ਨੂੰ ਮੰਨਣ ਲਈ ਪਾਬੰਦ ਰਹਾਂਗਾ।

About Author

Leave A Reply

whatsapp marketing mahipal